ਪੈਟਰੋਲੀਅਮ ਸਪੋਰਟਸ ਬੋਰਡ ਦਾ ਸੇਥੁਰਮਨ ਬਣਿਆ ਰਾਸ਼ਟਰੀ ਸੀਨੀਅਰ ਸ਼ਤਰੰਜ ਚੈਂਪੀਅਨ.....

ਪੈਟਰੋਲੀਅਮ ਸਪੋਰਟਸ ਬੋਰਡ ਦਾ ਸੇਥੁਰਮਨ ਬਣਿਆ ਰਾਸ਼ਟਰੀ ਸੀਨੀਅਰ ਸ਼ਤਰੰਜ ਚੈਂਪੀਅਨ.....
ਭਾਰਤ ਦੇ ਤਜਰਬੇਕਾਰ ਗ੍ਰੈਂਡ ਮਾਸਟਰ ਅਤੇ ਤੇ ਸਾਬਕਾ ਏਸ਼ੀਆਈ ਚੈਂਪੀਅਨ ਰਹੇ ਪੈਟਰੋਲੀਅਮ ਸਪੋਰਟਸ ਬੋਰਡ ਦੇ ਐਸ. ਪੀ. ਸੇਥੁਰਮਨ ਨੇ ਆਪਣੇ ਖੇਡ ਕਰੀਅਰ ਵਿੱਚ ਇੱਕ ਵਾਰ ਫਿਰ ਤੋਂ ਦੂਜੀ ਵਾਰ ਨੈਸ਼ਨਲ ਸੀਨੀਅਰ ਚੈਂਪੀਅਨ ਬਣਨ ਦੀ ਉਪਲਬਧੀ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਉਸ ਨੇ ਇਹ ਖਿਤਾਬ ਸੱਤ ਸਾਲ ਪਹਿਲਾਂ 2014 ਵਿੱਚ ਕੋਟਾਯਮ ਵਿੱਚ ਜਿੱਤਿਆ ਸੀ। 60ਵੀਂ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ, ਸੇਥੁਰਮਨ ਨੂੰ ਤੀਜਾ ਦਰਜਾ ਦਿੱਤਾ ਗਿਆ ਸੀ, ਜਿਸ ਵਿੱਚ ਉਹ 11 ਰਾਊਂਡਾਂ ਵਿੱਚ ਕੁੱਲ 9.5 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਿਹਾ, ਜਿਸ ਦੌਰਾਨ ਉਹ ਅਜੇਤੂ ਰਿਹਾ। ਸੇਥੁਰਮਨ ਨੇ ਕੁਲ 8 ਮੈਚ ਜਿੱਤੇ ਅਤੇ 3 ਮੈਚ ਡਰਾਅ ਰਹੇ, ਜਿਸ ਦੌਰਾਨ ਸੇਥੁਰਮਨ ਨੇ  6ਵੇਂ ਰਾਊਂਡ 'ਚ ਦੀਪਸੇਨ ਗੁਪਤਾ, 8ਵੇਂ ਗੇੜ ਵਿੱਚ ਵਿਸਾਖ ਐਨ. ਆਰ. ਅਤੇ 10ਵੇਂ ਗੇੜ ਵਿੱਚ ਮਿੱਤਰਭਾ ਗੁਹਾ ਉੱਤੇ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ। ਤਾਮਿਲਨਾਡੂ ਦੇ ਗ੍ਰੈਂਡ ਮਾਸਟਰ ਵਿਸ਼ਨੂੰ ਪ੍ਰਸੰਨਾ 9 ਅੰਕਾਂ ਨਾਲ ਦੂਜੇ ਅਤੇ ਰੇਲਵੇ ਦੇ ਆਰੋਨਿਆਕ ਘੋਸ਼ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ 8.5 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੇ।