ਡੇਂਗੂ ਕਾਰਨ ਘੱਟ ਹੋ ਰਹੇ ਹਨ ਸੈੱਲ .....

ਡੇਂਗੂ ਕਾਰਨ ਘੱਟ ਹੋ ਰਹੇ ਹਨ ਸੈੱਲ .....
ਬਰਸਾਤੀ ਸੀਜ਼ਨ ਦੇ ਦਸਤਕ ਦੇਣ ਦੇ ਨਾਲ-ਨਾਲ ਡੇਂਗੂ ਦਾ ਖਤਰਾ ਮੰਡਰਾਉਣ ਲੱਗਦਾ ਹੈ। ਇਸ ਬੀਮਾਰੀ ਦੀ ਲਪੇਟ 'ਚ ਆਉਣ ਨਾਲ ਲੋਕਾਂ ਦੇ ਸਰੀਰ 'ਚ ਪਲੇਟਲੈਟਸ ਯਾਨੀ ਸੈੱਲ ਘਟਣੇ ਸ਼ੁਰੂ ਹੋ ਜਾਂਦੇ ਹਨ। ਸੈੱਲਾਂਕੋਸ਼ਿਕਾਵਾਂ ਦੇ ਘਟਣ ਨਾਲ ਕਈ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਡੇਂਗੂ ਦਾ ਬੁਖ਼ਾਰ ਹੋਣ 'ਤੇ ਠੰਡ ਲੱਗਦੀ ਹੈ। ਨਾਲ ਹੀ ਸਿਰਦਰਦ, ਲੱਕ ਦਰਦ ਅਤੇ ਅੱਖਾਂ 'ਚ ਤੇਜ਼ ਦਰਦ ਹੋਣ ਲੱਗ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਪਲੇਟਲੈਟਸ ਯਾਨੀ ਸੈੱਲਾਂ ਦੀ ਮਾਤਰਾ ਵਧਾਉਣ ਲਈ ਲੋਕਾਂ ਨੂੰ ਆਪਣੇ ਖਾਣ-ਪੀਣ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਲੋਕ ਆਪਣੀ ਡਾਈਟ 'ਚ ਉਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨ, ਜੋ ਸਰੀਰ 'ਚ ਕੋਸ਼ਿਕਾਵਾਂ ਦੀ ਮਾਤਰਾ ਵਧਾਉਂਦੀਆਂ ਹਨ। ਮਾਹਿਰਾਂ ਅਨੁਸਾਰ, ਕਈ ਅਜਿਹੇ ਵਿਟਾਮਿਨ ਅਤੇ ਖਣਿਜ ਹਨ, ਜਿਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਸੈੱਲਾਂ ਦੀ ਮਾਤਰਾ ਵੱਧ ਜਾਂਦੀ ਹੈ, ਦੇ ਬਾਰੇ ਆਓ ਜਾਣਦੇ ਹਾਂ