ਅੰਮ੍ਰਿਤਸਰ 'ਚ ਡਿਪਟੀ ਕਮਿਸ਼ਨਰ ਵੱਲੋਂ ਰੱਖੜ ਪੁੰਨਿਆ ਦੇ ਮੇਲੇ ਸਬੰਧੀ ਸਕੂਲਾਂ 'ਚ ਛੁੱਟੀ ਦਾ ਐਲਾਨ
ਅੰਮ੍ਰਿਤਸਰ 'ਚ ਡਿਪਟੀ ਕਮਿਸ਼ਨਰ ਵੱਲੋਂ ਰੱਖੜ ਪੁੰਨਿਆ ਦੇ ਮੇਲੇ ਸਬੰਧੀ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਛੁੱਟੀ ਬਾਬਾ ਬਕਾਲਾ ਕਸਬੇ ਵਿਚ ਪੈਂਦੇ ਬਲਾਕ ਰਈਆ-1 ਤੇ ਰਈਆ-2 'ਚ ਪੈਂਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 30 ਅਗਸਤ ਤੋਂ 1 ਸਤੰਬਰ ਯਾਨੀ 3 ਦਿਨ ਤੱਕ ਸਥਾਨਕ ਛੁੱਟੀ ਐਲਾਨੀ ਗਈ ਹੈ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ।