ਰਿਪੋਰਟ ਮੁਤਾਬਕ ਵੀਰਵਾਰ ਨੂੰ ਜ਼ਿਲ੍ਹਾ ਜੱਜ ਡਬਨੀ ਫ੍ਰੇਡਰਿਕ ਨੇ 56 ਸਾਲਾ ਪਾਸਕੇਲ ਫੇਰੀਅਰ ਨੂੰ 262 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ। ਸਜ਼ਾ ਪੂਰੀ ਕਰਨ ਤੋਂ ਬਾਅਦ ਉਸਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਜਾਵੇਗਾ ਅਤੇ ਜੇਕਰ ਉਹ ਕਦੇ ਵਾਪਸ ਆਉਂਦੀ ਹੈ ਤਾਂ ਉਸਨੂੰ ਉਮਰ ਭਰ ਲਈ ਨਿਗਰਾਨੀ ਦਾ ਸਾਹਮਣਾ ਕਰਨਾ ਪਵੇਗਾ।
ਟਰੰਪ ਨੂੰ ਜ਼ਹਿਰ ਭਰੀ ਚਿੱਠੀ ਭੇਜਣ ਵਾਲੀ ਕੈਨੇਡੀਅਨ ਔਰਤ ਨੂੰ 22 ਸਾਲ ਦੀ ਸਜ਼ਾ
ਅਮਰੀਕਾ ਦੀ ਇਕ ਅਦਾਲਤ ਨੇ ਕੈਨੇਡੀਅਨ ਔਰਤ ਨੂੰ 22 ਸਾਲ ਦੀ ਸਜ਼ਾ ਸੁਣਾਈ। ਔਰਤ ਨੂੰ ਇਹ ਸਜ਼ਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦੇ ‘ਤੇ ਰਹਿੰਦਿਆਂ ਉਸ ਨੂੰ ਰਿਸਿਨ ਜ਼ਹਿਰ ਨਾਲ ਭਰੀਆਂ ਚਿੱਠੀਆਂ ਭੇਜਣ ਦੇ ਮਾਮਲੇ ਵਿਚ ਸੁਣਾਈ।