CM ਮਾਨ ਨੇ ਨੀਰਜ ਚੋਪੜਾ ਨੂੰ ਸੋਨ ਤਗਮਾ ਜਿੱਤਣ ‘ਤੇ ਦਿੱਤੀ ਵਧਾਈ ਅਤੇ ਕਿਹਾ: ‘ਦੇਸ਼ ਨੂੰ ਨੀਰਜ ‘ਤੇ ਮਾਣ ਹੈ.....
ਨੀਰਜ ਚੋਪੜਾ ਨੇ ਬੁਡਾਪੇਸਟ ‘ਚ ਚੱਲ ਰਹੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ‘ਚ ਇਤਿਹਾਸ ਰਚਿਆ ਹੈ। ਨੀਰਜ ਨੇ 88.17 ਮੀਟਰ ਜੈਵਲਿਨ ਸੁੱਟ ਕੇ ਭਾਰਤ ਲਈ ਸੋਨ ਤਗਮਾ ਜਿੱਤਿਆ ਹੈ। ਨੀਰਜ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਨੀਰਜ ਚੋਪੜਾ ਦੀ ਜਿੱਤ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਧਾਈ ਦਿੱਤੀ ਹੈ। CM ਮਾਨ ਨੇ ਵਧਾਈ ਦਿੰਦਿਆਂ ‘ਐਕਸ’ (ਪਹਿਲਾ ਟਵਿੱਟਰ) ‘ਤੇ ਲਿਖਿਆ, ਬੁੱਢਾਪੈਸਟ ‘ਚ ਚੱਲ ਰਹੀ ਵਿਸ਼ਵ ਅਥਲੈਟਿਕ ਚੈਪੀਅਨਸ਼ਿਪ ‘ਚ ਭਾਰਤ ਵੱਲੋਂ ਨੀਰਜ ਚੋਪੜਾ ਨੇ ਇਤਿਹਾਸ ਰਚ ਦਿੱਤਾ ਹੈ। ਨੀਰਜ ਨੇ 88.17 ਮੀਟਰ ਦੂਰ ਨੇਜਾ ਸੁੱਟ ਕੇ ਸੋਨ ਤਮਗਾ ਭਾਰਤ ਦੇ ਨਾਮ ਕੀਤਾ ਹੈ। ਦੇਸ਼ ਨੂੰ ਨੀਰਜ ‘ਤੇ ਹਮੇਸ਼ਾ ਮਾਣ ਹੈ …ਚੱਕਦੇ ਇੰਡੀਆ..