ਰਾਕੇਟ ਵਿਗਿਆਨੀ ਹਰਜੀਤ ਸਿੰਘ ਚੰਦਰਯਾਨ-3 ਵਿੱਚ ਅਹਿਮ ਯੋਗਦਾਨ ਪਾ ਕੇ ਮੋਗਾ ਸ਼ਹਿਰ ਦੇ ਨਾਲ-ਨਾਲ ਪੂਰੇ ਪੰਜਾਬ ਦਾ ਨਾਂ ਕੀਤਾ ਰੌਸ਼ਨ .....
ਇਸਰੋ ਦੇ ਮੁੱਖ ਕੇਂਦਰ ਵਿੱਚ ਤਾਇਨਾਤ ਮੋਗਾ ਦੇ ਨੌਜਵਾਨ ਰਾਕੇਟ ਵਿਗਿਆਨੀ ਹਰਜੀਤ ਸਿੰਘ ਨੇ ਭਾਰਤੀ ਪੁਲਾੜ ਖੋਜ ਸੰਸਥਾ ਦੇ ਵੱਕਾਰੀ ਪ੍ਰਾਜੈਕਟ ਚੰਦਰਯਾਨ-3 ਵਿੱਚ ਅਹਿਮ ਯੋਗਦਾਨ ਪਾ ਕੇ ਮੋਗਾ ਸ਼ਹਿਰ ਦੇ ਨਾਲ-ਨਾਲ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਉਨ੍ਹਾਂ ਨੂੰ 2017 ਵਿੱਚ ਟੀਮ ਐਕਸੀਲੈਂਸ ਅਵਾਰਡ ਅਤੇ 2018 ਵਿੱਚ ਯੰਗ ਸਾਇੰਟਿਸਟ ਐਵਾਰਡ ਨਾਲ ਸਨਮਾਨਿਤ ਕਰਨ ਤੋਂ ਬਾਅਦ, ਚੀਫ ਡਿਜ਼ਾਈਨ ਇੰਜੀਨੀਅਰ ਵਜੋਂ ਪਹਿਲੇ ਪ੍ਰਾਜੈਕਟਾਂ ਵਿੱਚ ਉਸ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ, ਇਸਰੋ ਨੇ 2021 ਵਿੱਚ ਹਰਜੀਤ ਸਿੰਘ ਦੇ ਸਨਮਾਨ ਵਿੱਚ ਇੱਕ ਡਾਕ ਟਿਕਟ ਵੀ ਜਾਰੀ ਕੀਤਾ ਸੀ।