ਜੀ-20 ਬੈਠਕ 'ਚ ਹਿੱਸਾ ਲੈਣ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਰਾਜਧਾਨੀ ਦਿੱਲੀ 'ਚ ਬ੍ਰਿਟਿਸ਼ ਕੌਂਸਲ ਹੈੱਡਕੁਆਰਟਰ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਵੀ ਮੌਜੂਦ ਸੀ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੱਚਿਆਂ ਨਾਲ ਖੂਬ ਮਸਤੀ ਕੀਤੀ। ਰਿਸ਼ੀ ਸੁਨਕ ਨੇ ਬੱਚਿਆਂ ਨਾਲ ਕਾਫੀ ਗੱਲਾਂ ਕੀਤੀਆਂ। ਰਿਸ਼ੀ ਸੁਨਕ ਅਤੇ ਅਕਸ਼ਤਾ ਮੂਰਤੀ ਬੱਚਿਆਂ ਨੂੰ ਮਿਲਦੇ ਹੋਏ ਕਾਫੀ ਖੁਸ਼ ਨਜ਼ਰ ਆਏ। ਬ੍ਰਿਟੇਨ ਦੇ ਪੀ.ਐੱਮ. ਸੁਨਕ ਦੀ ਪਤਨੀ ਅਕਸ਼ਤਾ ਮੂਰਤੀ ਬ੍ਰਿਟਿਸ਼ ਕਾਉਂਸਿਲ ਪਹੁੰਚਣ ਤੋਂ ਬਾਅਦ ਲਾਬੀ ਵਿੱਚ ਫੁੱਟਬਾਲ ਖੇਡਦੀ ਨਜ਼ਰ ਆਈ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਦੇਖ ਕੇ ਉੱਥੇ ਮੌਜੂਦ ਲੋਕ ਵੀ ਹੈਰਾਨ ਰਹਿ ਗਏ।
ਇਸ ਤੋਂ ਬਾਅਦ ਪੀ.ਐੱਮ. ਰਿਸ਼ੀ ਸੁਨਕ ਨੂੰ ਮੱਧ ਦਿੱਲੀ ਦੇ ਕਨਾਟ ਪਲੇਸ ਇਲਾਕੇ ਨੇੜੇ ਆਪਣੀ ਪਤਨੀ ਅਕਸ਼ਤਾ ਨਾਲ ਸੈਰ ਕਰਦੇ ਦੇਖਿਆ ਗਿਆ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਵੀ ਮੌਜੂਦ ਸਨ। ਇਸ ਤੋਂ ਇਲਾਵਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੇ ਨਵੀਂ ਦਿੱਲੀ 'ਚ ਕੁਝ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਖੁਦ ਫੋਟੋ ਵੀ ਖਿਚਵਾਈ। ਉਥੇ ਹੀ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਸੁਨਕ ਨੇ ਲਿਖਿਆ ਕਿ ਅੱਜ ਦੇ ਵਿਸ਼ਵ ਨੇਤਾਵਾਂ ਨੂੰ ਮਿਲਣ ਤੋਂ ਪਹਿਲਾਂ, ਮੈਂ ਕੱਲ ਦੇ ਵਿਸ਼ਵ ਨੇਤਾਵਾਂ ਨੂੰ ਮਿਲ ਰਿਹਾ ਹਾਂ। ਭਾਰਤ ਵਿੱਚ ਬ੍ਰਿਟਿਸ਼ ਕੌਂਸਲ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੂੰ ਮਿਲਣਾ ਸ਼ਾਨਦਾਰ ਰਿਹਾ। ਜੋ ਕਿ ਦੋਵਾਂ ਦੇਸ਼ਾਂ ਬ੍ਰਿਟੇਨ ਅਤੇ ਭਾਰਤ ਵਿਚਕਾਰ ਮੌਜੂਦ ਰਹਿਣ ਵਾਲੇ ਪੁਲ ਦਾ ਪ੍ਰਤੀਬਿੰਬ ਹਨ।