ਪੰਜਾਬ ਤੇ ਹਰਿਆਣਾ ਦੇ ਮੁਕਾਬਲੇ EV ਵਾਹਨਾਂ ਦੀ ਗਿਣਤੀ ਨੂੰ ਲੈ ਕੇ ਚੰਡੀਗੜ੍ਹ ਨੇ ਫੜ੍ਹੀ ਰਫ਼ਤਾਰ

ਪੰਜਾਬ ਤੇ ਹਰਿਆਣਾ ਦੇ ਮੁਕਾਬਲੇ EV ਵਾਹਨਾਂ ਦੀ ਗਿਣਤੀ ਨੂੰ ਲੈ ਕੇ ਚੰਡੀਗੜ੍ਹ ਨੇ ਫੜ੍ਹੀ ਰਫ਼ਤਾਰ
ਭਾਵੇਂ ਪੰਜਾਬ ਅਤੇ ਹਰਿਆਣਾ ਦੋਵੇਂ ਆਪਣੇ ਟਰਾਂਸਪੋਰਟ ਸੈਕਟਰ ਨੂੰ ਡੀਕਾਰਬੋਨਾਈਜ਼ ਕਰਨ ਲਈ ਇਲੈਕਟ੍ਰਿਕ ਵਾਹਨਾਂ ਵੱਲ ਸਵਿਚ ਕਰਨ ਤੋਂ ਅਜੇ ਬਹੁਤ ਦੂਰ ਹਨ। ਪਰ ਦੋਵਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਨੇ ਈਵੀ ਪ੍ਰਵੇਸ਼ ਦੀ ਦੌੜ ਵਿੱਚ ਲੱਦਾਖ ਦੇ ਮੁਕਾਬਲੇ ਤਿੰਨ ਪਹੀਆ ਵਾਹਨ ਸ਼੍ਰੇਣੀ ਦੀ ਗਿਣਤੀ ਵਿਚ ਰਫ਼ਤਾਰ ਫੜ੍ਹੀ ਹੈ।

ਲੱਦਾਖ ਕੋਲ ਚੰਡੀਗੜ੍ਹ ਦੇ 1,753 ਦੇ ਮੁਕਾਬਲੇ ਸਿਰਫ਼ 19 ਇਲੈਕਟ੍ਰਿਕ ਥ੍ਰੀ-ਵ੍ਹੀਲਰ ਹਨ। ਹਾਲਾਂਕਿ ਸ਼ਹਿਰ ਨੂੰ ਦੋਪਹੀਆ ਅਤੇ ਚਾਰ-ਪਹੀਆ ਵਾਹਨਾਂ ਲਈ ਇੱਕੋ ਜਿਹੀ ਸਫਲਤਾ ਨਹੀਂ ਮਿਲੀ ਹੈ। ਇਸ ਦੀਆਂ 3,852 ਈਵੀਜ਼ ਵਿੱਚ 1,479 ਸਕੂਟਰ ਅਤੇ ਮੋਟਰਸਾਈਕਲ, ਅਤੇ 620 ਕਾਰਾਂ ਅਤੇ ਬੱਸਾਂ ਸ਼ਾਮਲ ਹਨ।

3.8% ਪ੍ਰਵੇਸ਼ ਵਾਲੇ ਹਰਿਆਣਾ ਵਿੱਚ 20,020 ਈਵੀਜ਼ ਹਨ, ਜਿਸ ਵਿੱਚ 4,936 ਦੋਪਹੀਆ ਵਾਹਨ, 13,118 ਤਿੰਨ ਪਹੀਆ ਵਾਹਨ, 1,911 ਚਾਰ ਪਹੀਆ ਵਾਹਨ ਅਤੇ 55 ਬੱਸਾਂ ਸ਼ਾਮਲ ਹਨ। 3.68% ਪ੍ਰਵੇਸ਼ ਵਾਲੇ ਪੰਜਾਬ ਵਿੱਚ 14,903 ਈਵੀਜ਼ ਹਨ, ਜਿਨ੍ਹਾਂ ਵਿੱਚ 5,182 ਦੋਪਹੀਆ ਵਾਹਨ, 9,310 ਤਿੰਨ ਪਹੀਆ ਵਾਹਨ, 359 ਚਾਰ ਪਹੀਆ ਵਾਹਨ ਅਤੇ 52 ਬੱਸਾਂ ਸ਼ਾਮਲ ਹਨ।