RBI ਨੇ ਦਿੱਤੀ ਵੱਡੀ ਰਾਹਤ, ਗਾਹਕ ਆਪਣੀ ਮਰਜ਼ੀ ਨਾਲ ਚੁਣ ਸਕਣਗੇ ਵਿਆਜ ਦਰਾਂ ਦਾ ਵਿਕਲਪ

RBI ਨੇ ਦਿੱਤੀ ਵੱਡੀ ਰਾਹਤ, ਗਾਹਕ ਆਪਣੀ ਮਰਜ਼ੀ ਨਾਲ ਚੁਣ ਸਕਣਗੇ ਵਿਆਜ ਦਰਾਂ ਦਾ ਵਿਕਲਪ
ਜਦੋਂ ਵੀ ਤੁਹਾਡੇ ਹੋਮ ਲੋਨ 'ਤੇ ਬੈਂਕ ਦੁਆਰਾ ਵਿਆਜ ਦਰਾਂ ਰੀਸੈੱਟ ਕੀਤੀਆਂ ਜਾਣ ਰਹੀਆਂ ਹੋਣ ਤਾਂ ਤੁਸੀਂ ਆਪਣੇ ਬੈਂਕ ਨੂੰ ਫਲੋਟਿੰਗ ਦਰ ਦੀ ਬਜਾਏ ਇੱਕ ਸਥਿਰ ਦਰ ਦੀ ਮੰਗ ਕਰ ਸਕਦੇ ਹੋ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਗਾਹਕਾਂ ਨੂੰ ਨਾ ਸਿਰਫ ਘਰੇਲੂ ਕਰਜ਼ਿਆਂ 'ਤੇ ਸਗੋਂ ਕਿਸੇ ਵੀ ਕਿਸਮ ਦੇ ਪ੍ਰਚੂਨ ਕਰਜ਼ੇ 'ਤੇ ਵੀ ਵਿਆਜ ਦੀ ਇੱਕ ਨਿਸ਼ਚਿਤ ਦਰ ਦੀ ਚੋਣ ਕਰਨ ਦੀ ਇਜਾਜ਼ਤ ਦਿੱਤੀ ਹੈ। ਪਰ ਗਾਹਕ ਘੱਟ ਹੀ ਇਸਦੀ ਤੁਰੰਤ ਚੋਣ ਕਰਦੇ ਹਨ ਕਿਉਂਕਿ ਸਥਿਰ ਵਿਆਜ ਦਰਾਂ ਆਮ ਤੌਰ 'ਤੇ ਫਲੋਟਿੰਗ ਦਰਾਂ ਨਾਲੋਂ ਵੱਧ ਹੁੰਦੀਆਂ ਹਨ।

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਨਾਂ ਨੂੰ ਕਿਹਾ ਹੈ ਕਿ ਵਿਆਜ ਦਰਾਂ ਨਵੇਂ ਸਿਰੇ ਤੋਂ ਤੈਅ ਕਰਦੇ ਸਮੇਂ ਉਹ ਕਰਜ਼ਾ ਲੈਣ ਵਾਲੇ ਗਾਹਕਾਂ ਨੂੰ ਵਿਆਜ ਦੀ ਨਿਸ਼ਚਿਤ (ਫਿਕਸਡ) ਦਰ ਚੁਣਨ ਦਾ ਬਦਲ ਮੁਹੱਈਆ ਕਰਵਾਉਣ। ਕੇਂਦਰੀ ਬੈਂਕ ਨੇ ਸ਼ੁੱਕਰਵਾਰ ਨੂੰ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਕਿ ਅਜਿਹਾ ਦੇਖਣ ’ਚ ਆਇਆ ਹੈ ਕਿ ਵਿਆਜ ਦਰ ਵਧਣ ’ਤੇ ਕਰਜ਼ੇ ਦੀ ਮਿਆਦ ਜਾਂ ਮਾਸਿਕ ਕਿਸ਼ਤ (ਈ. ਐੱਮ. ਆਈ.) ਵਧਾ ਦਿੱਤੀ ਜਾਂਦੀ ਹੈ ਅਤੇ ਗਾਹਕਾਂ ਨੂੰ ਇਸ ਬਾਰੇ ਸਹੀ ਤਰੀਕੇ ਨਾਲ ਸੂਚਿਤ ਨਹੀਂ ਕੀਤਾ ਜਾਂਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਸਹਿਮਤੀ ਲਈ ਜਾਂਦੀ ਹੈ। ਇਸ ਚਿੰਤਾ ਨੂੰ ਦੂਰ ਕਰਨ ਲਈ ਰਿਜ਼ਰਵ ਬੈਂਕ ਨੇ ਆਪਣੇ ਨਿਯਮ ਦੇ ਘੇਰੇ ’ਚ ਆਉਣ ਵਾਲੀਆਂ ਇਕਾਈਆਂ ਨੂੰ ਇਕ ਉਚਿੱਤ ਨੀਤੀਗਤ ਢਾਂਚਾ ਬਣਾਉਣ ਲਈ ਕਿਹਾ ਹੈ।