ਭਾਰਤੀ ਕ੍ਰਿਕੇਟ ਟੀਮ ਦੇ ਸੁਪਰਸਟਾਰ ਵਿਰਾਟ ਕੋਹਲੀ ਨੇ 18 ਅਗਸਤ 2008 ਨੂੰ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਬੀਤੇ ਸ਼ੁੱਕਰਵਾਰ (18 ਅਗਸਤ, 2023) ਨੂੰ ਉਨ੍ਹਾਂ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੇ 15 ਸਾਲ ਪੂਰੇ ਕੀਤੇ। ਇਸ ਖ਼ਾਸ ਮੌਕੇ 'ਤੇ ਕਈ ਲੋਕਾਂ ਨੇ ਕੋਹਲੀ ਨੂੰ ਵਧਾਈਆਂ ਦਿੱਤੀਆਂ, ਜਿਸ 'ਚ ਪ੍ਰਸ਼ੰਸਕ, ਸਾਬਕਾ ਅਤੇ ਸਾਥੀ ਖਿਡਾਰੀ ਮੌਜੂਦ ਰਹੇ ਸਨ। ਦੂਜੇ ਪਾਸੇ ਕਿੰਗ ਕੋਹਲੀ ਦੇ ਵੱਡੇ ਭਰਾ ਵਿਕਾਸ ਨੇ ਵੀ ਉਨ੍ਹਾਂ ਲਈ ਭਾਵੁਕ ਪੋਸਟ ਸਾਂਝੀ ਹੈ।
ਵਿਕਾਸ ਕੋਹਲੀ ਨੇ ਵਿਰਾਟ ਕੋਹਲੀ ਦੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ, ਜਿਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਭਾਵੁਕ ਗੱਲਾਂ ਲਿਖੀਆਂ ਹਨ। ਵਿਕਾਸ ਕੋਹਲੀ ਨੇ ਕੈਪਸ਼ਨ 'ਚ ਲਿਖਿਆ, ''ਇਕ ਲੜਕਾ ਜਿਸ ਦਾ ਇਕ ਸੁਫ਼ਨਾ ਸੀ... ਅਤੇ ਉਸ ਨੂੰ ਹਾਸਲ ਕਰਨ 'ਚ ਖ਼ੁਦ ਨੂੰ ਸੁੱਟ ਦਿੱਤਾ... ਆਪਣੇ ਆਪ ਨੂੰ ਲਗਾਤਾਰ ਪੀਸਦੇ ਹੋਏ... ਡਿੱਗਣਾ, ਅਸਫਲ ਹੋਣਾ ਪਰ ਫਿਰ ਖੜ੍ਹੇ ਹੋ ਕੇ ਦੁਬਾਰਾ ਲੜਨਾ... ਸਫ਼ਰ ਜਾਰੀ ਰਿਹਾ... ਤੁਹਾਡੇ 'ਤੇ ਮਾਣ ਹੈ ਭਰਾ। ...ਤੁਹਾਡੇ ਅੰਤਰਰਾਸ਼ਟਰੀ ਕ੍ਰਿਕਟ 'ਚ 15 ਸਾਲ ਪੂਰੇ ਹੋਣ ‘ਤੇ ਵਧਾਈ… ਲੜਦੇ ਰਹੋ… ਚਮਕਦੇ ਰਹੋ…”