ਅਮਰੀਕਾ: ਪੱਛਮੀ ਪੈਨਸਿਲਵੇਨੀਆ 'ਚ ਜ਼ਬਰਦਸਤ ਧਮਾਕਾ
ਅਮਰੀਕਾ ਦੇ ਪੱਛਮੀ ਪੈਨਸਿਲਵੇਨੀਆ 'ਚ ਇਕ ਘਰ ਵਿੱਚ ਹੋਏ ਧਮਾਕੇ 'ਚ ਇਕ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਧਮਾਕੇ ਦੀ ਘਟਨਾ 'ਚ 3 ਘਰ ਤਬਾਹ ਹੋ ਗਏ ਅਤੇ ਘੱਟੋ-ਘੱਟ 12 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 10.30 ਵਜੇ ਪਲਮ ਸ਼ਹਿਰ 'ਚ ਧਮਾਕਾ ਹੋਇਆ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇਕ ਬੱਚੇ ਅਤੇ 4 ਬਾਲਗਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।