ਅਕਸ਼ੈ ਕੁਮਾਰ ਨੇ ਭੈਣ ਅਲਕਾ ਨਾਲ ਸ਼ੇਅਰ ਕੀਤੀ ਖਾਸ ਤਸਵੀਰ, ਲਿਖਿਆ- ਤੂੰ ਮੇਰੀ ਤਾਕਤ ਹੈ.......
ਅੱਜ ਯਾਨੀ 30 ਅਗਸਤ ਨੂੰ ਦੇਸ਼ ਭਰ ਵਿੱਚ ਰਕਸ਼ਾ ਬੰਧਨ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਰੱਖੜੀ ਦੇ ਇਸ ਖੂਬਸੂਰਤ ਤਿਉਹਾਰ ਨੂੰ ਆਮ ਲੋਕਾਂ ਤੋਂ ਲੈ ਕੇ ਸੈਲੀਬ੍ਰਿਟੀਜ਼ ਆਪਣੇ-ਆਪਣੇ ਅੰਦਾਜ਼ 'ਚ ਆਪਣੇ ਭਰਾਵਾਂ ਨਾਲ ਮਨਾ ਰਹੇ ਹਨ। 'ਰਕਸ਼ਾ ਬੰਧਨ' ਦੇ ਖਾਸ ਮੌਕੇ 'ਤੇ ਬਾਲੀਵੁੱਡ ਖਿਡਾਰੀ ਯਾਨੀ ਅਕਸ਼ੈ ਕੁਮਾਰ ਨੇ ਆਪਣੀ ਭੈਣ ਨਾਲ ਇਕ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਅਦਾਕਾਰ ਅਕਸ਼ੈ ਕੁਮਾਰ ਨੇ ਰਕਸ਼ਾ ਬੰਧਨ ਦੇ ਮੌਕੇ 'ਤੇ ਆਪਣੀ ਭੈਣ ਅਲਕਾ ਹੀਰਾਨੰਦਾਨੀ ਨਾਲ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ।