ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਮਾਮਲਾ ਨਹੀਂ ਸਗੋਂ ਪਰਿਵਾਰ ਦਾ ਇਕ ਮਾਮਲਾ ਹੈ ਅਤੇ ਮੇਰੀ ਪਤਨੀ ਜਿਲ ਅਤੇ ਮੈਂ ਆਪਣੇ ਪੋਤੇ-ਪੋਤੀਆਂ ਲਈ ਸਭ ਤੋਂ ਵਧੀਆ ਚਾਹੁੰਦੇ ਹਾਂ। ਜ਼ਿਕਰਯੋਗ ਹੈ ਕਿ 4 ਸਾਲ ਦੀ ਬੱਚੀ ਦੀ ਮਾਂ ਰੌਬਰਟਸ ਨੇ ਬੱਚੀ ਦੀ ਕਸਟਡੀ ਲਈ ਅਦਾਲਤ ’ਚ ਦਾਅਵਾ ਦਾਇਰ ਕੀਤਾ ਸੀ ਅਤੇ ਡੀ.ਐੱਨ.ਏ. ਟੈਸਟ ਤੋਂ ਸਾਬਤ ਹੋਇਆ ਸੀ ਕਿ ਕੁੜੀ ਦਾ ਪਿਤਾ ਹੰਟਰ ਹੀ ਹੈ। ਉਸ ਤੋਂ ਬਾਅਦ ਹੰਟਰ ਅਤੇ ਰੌਬਰਟਸ ਨੇ ਅਦਾਲਤ ਦੇ ਬਾਹਰ ਇਹ ਮਾਮਲਾ ਸੁਲਝਾਇਆ। ਹੰਟਰ ਬਾਈਡੇਨ ਨੇ ਸੰਨ 2021 ਵਿਚ ਕਿਹਾ, "ਜਦੋਂ ਮੈਂ ਰੌਬਰਟਸ ਨੂੰ ਮਿਲਿਆ, ਮੈਂ ਸ਼ਰਾਬ ਅਤੇ ਨਸ਼ਿਆਂ ਦੇ ਪ੍ਰਭਾਵ ਵਿਚ ਸੀ।" ਮੈਨੂੰ ਇਸ ਮੁਲਾਕਾਤ ਬਾਰੇ ਹੋਰ ਕੁਝ ਯਾਦ ਨਹੀਂ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ 4 ਸਾਲਾ ਬੱਚੀ ਨੂੰ ਪੋਤੀ ਵਜੋਂ ਕੀਤਾ ਸਵੀਕਾਰ

ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਪਹਿਲੀ ਵਾਰ ਇਕ 4 ਸਾਲ ਦੀ ਉਮਰ ਦੀ ਬੱਚੀ ਨੂੰ ਆਪਣੀ ਪੋਤੀ ਵਜੋਂ ਸਵੀਕਾਰ ਕੀਤਾ ਹੈ। ਇਹ ਦੱਸਣਯੋਗ ਹੈ ਕਿ ਬੱਚੀ ਰਾਸ਼ਟਰਪਤੀ ਜੋ ਬਾਈਡੇਨ ਦੇ ਪੁੱਤ ਹੰਟਰ ਅਤੇ ਅਰਕਨਸਾਸ ਸੂਬੇ ਦੀ ਰਹਿਣ ਵਾਲੀ ਔਰਤ ਲੁਡਨ ਰੌਬਰਟਸ ਦੀ ਧੀ ਹੈ ਅਤੇ ਪਹਿਲੀ ਵਾਰ ਬਾਈਡੇਨ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਇਹ ਬੱਚੀ ਉਸ ਦੀ ਪੋਤੀ ਹੈ।