The export of gems and jewelery fell by 10.7 percent in May

The export of gems and jewelery fell by 10.7 percent in May
ਰਤਨ ਅਤੇ ਗਹਿਣਿਆਂ ਦਾ ਕੁੱਲ ਨਿਰਯਾਤ ਮਈ 'ਚ 10.7 ਫ਼ੀਸਦੀ ਦੀ ਭਾਰੀ ਗਿਰਾਵਟ ਦੇ ਨਾਲ  22,693.41 ਕਰੋੜ ਰੁਪਏ (2,755.9 ਕਰੋੜ ਡਾਲਰ) ਰਹਿ ਗਿਆ। ਰਤਨ ਅਤੇ ਗਹਿਣੇ ਨਿਰਯਾਤ ਪ੍ਰਮੋਸ਼ਨ ਕੌਂਸਲ (ਜੀ.ਜੇ.ਈ.ਪੀ.ਸੀ) ਨੇ ਬੁੱਧਵਾਰ ਨੂੰ ਆਪਣੀ ਵੈੱਬਸਾਈਟ 'ਤੇ ਪੇਸ਼ ਕੀਤੇ ਮਾਸਿਕ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਹੈ। ਇਸ ਅਨੁਸਾਰ ਰਤਨ ਅਤੇ ਗਹਿਣਿਆਂ ਦਾ ਨਿਰਯਾਤ ਪਿਛਲੇ ਸਾਲ ਮਈ 'ਚ 25,412.66 ਕਰੋੜ ਰੁਪਏ (328.54 ਕਰੋੜ ਡਾਲਰ) ਰਿਹਾ ਸੀ।

ਹਾਲਾਂਕਿ ਮਈ 'ਚ ਸੋਨੇ ਦੇ ਗਹਿਣਿਆਂ ਦਾ ਕੁੱਲ ਨਿਰਯਾਤ 7.29 ਫ਼ੀਸਦੀ ਵਧ ਕੇ 5,705.32 ਕਰੋੜ ਰੁਪਏ (69.3 ਕਰੋੜ ਡਾਲਰ) ਹੋ ਗਿਆ ਹੈ। ਇਹ ਪਿਛਲੇ ਸਾਲ ਮਈ 'ਚ 5,317.71 ਕਰੋੜ ਰੁਪਏ (68.71 ਕਰੋੜ ਡਾਲਰ) ਸੀ।