ਭਾਰਤ ਦੀ ਸਟਾਰ ਦੌੜਾਕ ਹਿਮਾ ਦਾਸ ਅਪ੍ਰੈਲ 'ਚ ਲੱਗੀ ਹੈਮਸਟ੍ਰਿੰਗ ਦੀ ਸੱਟ ਕਾਰਨ ਚੀਨ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ 'ਚ ਨਹੀਂ ਖੇਡ ਸਕੇਗੀ। ਭਾਰਤੀ ਐਥਲੈਟਿਕਸ ਦੇ ਮੁੱਖ ਕੋਚ ਰਾਧਾਕ੍ਰਿਸ਼ਨ ਨਾਇਰ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ। 23 ਸਾਲਾ ਹਿਮਾ ਨੇ ਜਕਾਰਤਾ ਵਿੱਚ 2018 ਏਸ਼ੀਆਈ ਖੇਡਾਂ ਵਿੱਚ 400 ਮੀਟਰ ਦਾ ਵਿਅਕਤੀਗਤ ਚਾਂਦੀ ਦਾ ਤਗਮਾ ਜਿੱਤਿਆ ਸੀ। ਉਹ ਔਰਤਾਂ ਦੀਆਂ 4 x 400 ਮੀਟਰ ਅਤੇ ਮਿਕਸਡ 4 x 400 ਮੀਟਰ ਰਿਲੇਅ ਟੀਮਾਂ ਵਿੱਚ ਸੋਨ ਅਤੇ ਚਾਂਦੀ ਦਾ ਤਗ਼ਮਾ ਜਿੱਤਣ ਵਾਲੀਆਂ ਟੀਮਾਂ ਦਾ ਵੀ ਹਿੱਸਾ ਸੀ।