ਕੇਂਦਰ ਸਰਕਾਰ ਨੇ ਕਰੋੜਾਂ ਮੁਲਾਜ਼ਮਾਂ ਨੂੰ ਦਿੱਤਾ ਤੋਹਫਾ

ਕੇਂਦਰ ਸਰਕਾਰ ਨੇ ਕਰੋੜਾਂ ਮੁਲਾਜ਼ਮਾਂ ਨੂੰ ਦਿੱਤਾ ਤੋਹਫਾ
ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਵਿੱਤੀ ਸਾਲ 2022-23 ਲਈ EPF ਖਾਤੇ ਲਈ ਵਿਆਜ ਦਰ 8.15% ਘੋਸ਼ਿਤ ਕੀਤੀ ਹੈ।EPF ਖਾਤੇ 'ਤੇ ਵਿਆਜ ਦਰ ਦਾ ਐਲਾਨ 24 ਜੁਲਾਈ, 2023 ਨੂੰ ਇੱਕ ਸਰਕੂਲਰ ਰਾਹੀਂ ਕੀਤਾ ਗਿਆ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਬੋਰਡ ਨੇ ਵਿੱਤੀ ਸਾਲ 2022-23 ਲਈ EPF ਖਾਤੇ 'ਤੇ 8.15 ਫੀਸਦੀ ਦੀ ਵਿਆਜ ਦਰ ਤੈਅ ਕੀਤੀ ਸੀ ਅਤੇ ਇਸ ਨੂੰ ਮਨਜ਼ੂਰੀ ਲਈ ਵਿੱਤ ਮੰਤਰਾਲੇ ਨੂੰ ਭੇਜ ਦਿੱਤਾ ਸੀ। EPFO ਮੈਂਬਰਾਂ ਦੇ ਖਾਤੇ ਵਿੱਚ ਅਗਸਤ ਤੱਕ ਵਿਆਜ ਦਾ ਪੈਸਾ ਆਉਣ ਲੱਗ ਜਾਵੇਗਾ।