15 ਸਾਲ ਬਾਅਦ ਅਮਰੀਕਾ ਤੋਂ ਪਰਤੀ ਮਹਿਲਾ ਦੀ ਕੀਤੀ ਕੁੱਟਮਾਰ

15 ਸਾਲ ਬਾਅਦ ਅਮਰੀਕਾ ਤੋਂ ਪਰਤੀ ਮਹਿਲਾ ਦੀ ਕੀਤੀ ਕੁੱਟਮਾਰ
ਫਰੀਦਕੋਟ ਦੇ ਮੁਹੱਲਾ ਮਾਈ ਗੋਦੜੀ ’ਚ ਅੱਜ ਇਕ ਐੱਨ. ਆਰ. ਆਈ. ਬਜ਼ੁਰਗ ਮਹਿਲਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਅਤੇ ਉਸ ਦੇ ਕੱਪੜੇ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜ਼ਖਮੀ ਐੱਨ. ਆਰ. ਆਈ. ਬਜ਼ੁਰਗ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ। ਜਾਣਕਾਰੀ ਮੁਤਾਬਕ ਦਲਵਿੰਦਰ ਕੌਰ ਨਾਮਕ ਬਜ਼ੁਰਗ ਮਹਿਲਾ ਕਰੀਬ 15 ਸਾਲ ਤੋਂ ਅਮਰੀਕਾ ਰਹਿ ਰਹੀ ਸੀ ਜਿਸਨੇ ਜਾਣ ਤੋਂ ਪਹਿਲਾਂ ਆਪਣੇ ਮਕਾਨ ਦਾ ਇਕ ਕਮਰਾ ਮਾਵਾਂ-ਧੀਆਂ ਨੂੰ ਕਿਰਾਏ ’ਤੇ ਦੇ ਦਿੱਤਾ ਤਾਂ ਜੋ ਉਸਦੇ ਮਕਾਨ ਦੀ ਸਾਂਭ-ਸੰਭਾਲ ਹੋ ਸਕੇ ਪਰ ਪਿੱਛੋਂ ਉਨ੍ਹਾਂ ਵੱਲੋਂ ਇਕ ਪ੍ਰਾਪਰਟੀ ਡੀਲਰ ਦੀ ਮਦਦ ਨਾਲ ਪੂਰੇ ਘਰ ’ਤੇ ਹੀ ਕਬਜ਼ਾ ਕਰ ਲਿਆ ਗਿਆ ਅਤੇ ਹੁਣ ਐੱਨ. ਆਰ. ਆਈ. ਮਹਿਲਾ ਮੁਤਾਬਕ ਜਦ ਕਰੀਬ ਇਕ ਮਹੀਨਾ ਪਹਿਲਾਂ ਵਾਪਿਸ ਆਈ ਤਾਂ ਉਹ ਜਦੋਂ ਆਪਣੇ ਘਰ ਗਈ ਤਾਂ ਪੂਰੇ ਘਰ ’ਤੇ ਉਨ੍ਹਾਂ ਵੱਲੋਂ ਕਬਜ਼ਾ ਕੀਤਾ ਹੋਇਆ ਸੀ। ਜਿਨ੍ਹਾਂ ਵੱਲੋਂ ਉਸ ਨੂੰ ਘਰ ਅੰਦਰ ਨਹੀਂ ਵੜਨ ਦਿੱਤਾ ਗਿਆ ਸਗੋਂ ਗਾਲੀ-ਗਲੋਚ ਤੱਕ ਕੀਤਾ ਗਿਆ ਜਿਸ ਦੀ ਉਸ ਨੇ ਐੱਨ. ਆਰ. ਆਈ. ਥਾਣੇ ’ਚ ਰਿਪੋਰਟ ਵੀ ਲਿਖਾਈ ਪਰ ਕੋਈ ਕਾਰਵਾਈ ਨਹੀਂ ਹੋਈ।