ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਵੱਲੋਂ “ਇਲਾਹੀ ਗਿਆਨ ਦਾ ਸਾਗਰ “ ਪੁਸਤਕ ਰਲੀਜ ਕੀਤੀ ਗਈ।
“ਇਲਾਹੀ ਗਿਆਨ ਦਾ ਸਾਗਰ “ ਕਿਤਾਬ ਬਾਵਾ ਜੀ ਵੱਲੋਂ ਤਿਆਰ ਕੀਤੀ ਗਈ। ਜਿਸ ਨੂੰ ਯੂ ਐੱਸ ਏ ਦੀ ਸਿਰਮੌਰ ਸੰਸਥਾ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਸਮੂਹ ਮੈਂਬਰਾਂ ਅਤੇ ਬਾਵਾ ਜੀ ਨਾਲ ਦੁਰ ਦੁਰੇਡਿਆਂ ਤੋਂ ਪਹੁੰਚੀਆਂ ਮਹਾਨ ਸਖਸੀਅਤਾਂ ਵੱਲੋਂ ਰਲੀਜ ਕੀਤਾ ਗਿਆ। ਇਹ ਪੁਸਤਕ ਨੂੰ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਪ੍ਰਧਾਨ ਅਮਰੀਕ ਸਿੰਘ ਪਿਹੋਵਾ ਜੀ ਦੇ ਡੇਰੇ ਤੇ ਰਲੀਜ ਕੀਤਾ ਗਿਆ। ਇਹ ਡੇਰਾ ਇਸ ਲਈ ਕਿਹਾ ਜਾਂਦਾ ਹੈ। ਕਿਉਂਕਿ ਇੱਥੇ ਅਕਸਰ ਸੰਸਥਾਵਾਂ ਵੱਲੋਂ ਆਉਣਾ ਜਾਣਾ ਰਹਿੰਦਾ ਹੈ। ਜਿਸ ਕਰਕੇ ਅਮਰੀਕ ਦੇ ਡੇਰੇ ਤੇ ਚੱਲਦੇ ਹਾਂ। ਅਕਸਰ ਹੀ ਸੁਨਣ ਨੂੰ ਮਿਲਿਆ ਗਿਆ ਹੈ। ਇੱਥੇ ਆਕੇ ਲੀਡਰ ਬੈਠਦੇ ਹਨ। ਉਹਨਾਂ ਲਈ ਬਹੁਤ ਹੀ ਵਧੀਆ ਮੀਟਿੰਗ ਹਾਲ ਬਣਾਇਆ ਗਿਆ ਹੈ। ਜਿੱਥੇ ਗੁਰੂ ਘਰ ਤੋਂ ਬਾਅਦ ਸੱਭ ਸੁਸਾਇਟੀ ਦੇ ਮੈਂਬਰ ਆਕੇ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰਦੇ ਹਨ। ਸਰਪ੍ਰਸਤ ਲਖਵਿੰਦਰ ਸਿੰਘ ਪੱਪੀ ਅਤੇ ਕਾਂਗਰਸ ਦੇ ਉੱਭਰਦੇ ਨੌਜਵਾਨ ਲੀਡਰ ਪ੍ਰਧਾਨ ਅਮਰ ਸਿੰਘ ਗੁਲਸ਼ਨ ਹਰਿਆਣਾ ਚੈਪਟਰ ਵੱਲੋਂ ਉਲੀਕੇ ਗਏ ਪ੍ਰੋਗਰਾਮ ਨੂੰ ਪਲਾਂ ਵਿੱਚ ਇਸ ਤਰਾਂ ਇੱਜਤ ਮਾਣ ਨਾਲ ਨੇਪਰੇ ਚਾੜ੍ਹਿਆ ਗਿਆ। ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਪ੍ਰਧਾਨ ਜਸਵਿੰਦਰ ਸਿੰਘ ਜੱਸੀ ਅਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਗੁਰਦਾਸਪੁਰ ਜੀ ਵੱਲੋਂ ਜਿਸ ਤਰਾਂ ਬਾਹਰੋਂ ਪਹੁੰਚੀਆਂ ਸਖਸੀਅਤਾਂ ਦਾ ਆਉ ਭਗਤ ਕੀਤਾ। ਇਹ ਵਧੀਆ ਸੋਚ ਦਾ ਪ੍ਰਗਟਾਵਾ ਕਰਦਾ ਹੈ। ਇਸ ਮੌਕੇ ਚਾਹ ਪਾਣੀ ਤੋਂ ਬਾਅਦ ਬਾਹਰ ਠੰਡੀ ਚੱਲਦੀ ਹਵਾ ਵਿੱਚ ਸਾਰਿਆਂ ਵੱਲੋਂ ਇੱਕ ਪੁਸਤਕ ਰਲੀਜ ਤਸਵੀਰ ਖਿਚਵਾਈ ਗਈ। ਇਹ ਤਸਵੀਰ ਮਹਾਪੰਜਾਬ ਨਿਊਜਪੇਪਰ ਦੇ ਮੁੱਖ ਸੰਪਾਦਕ ਤਜਿੰਦਰ ਸਿੰਘ ਵੱਲੋਂ ਖਿੱਚੀ ਗਈ। ਇਸ ਪੁਸਤਕ ਰਲੀਜ ਸਮਾਰੋਹ ਵਿੱਚ ਨਿਉਯਾਰਕ ਨਿਉਜਰਸੀ ਤੋਂ ਚੋਟੀ ਦੇ ਲੀਡਰ ਪਹੁੰਚੇ ਹੋਏ ਸਨ। ਜਿਹਨਾ ਵਿੱਚ ਖੱਬਿਉਂ ਕੁਰਸੀ ਤੇ ਬੈਠੇ ਬਲਕਾਰ ਸਿੰਘ ਸੱਲਾਂ ਵੈੱਲਫੇਅਰ ਸੁਸਾਇਟੀ, ਅਮਰੀਕਨ ਸਿੱਖ ਲੀਡਰ ਹਰਪ੍ਰੀਤ ਸਿੰਘ ਤੁਰ ਉਹਨਾਂ ਦੇ ਪਿੱਛੇ ਖੜੇ ਹੋਏ। ਦੂਜੇ ਨੰਬਰ ਤੇ ਬੈਠੇ ਹੋਏ ਸਾਬਕਾ ਪ੍ਰਧਾਨ ਜਤਿੰਦਰ ਸਿੰਘ ਬੋਪਾਰਾਏ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ, ਉਹਨਾਂ ਪਿੱਛੇ ਸਿੱਖ ਟਰੈਵਲ ਐੰਡ ਟੂਰ ਤੋਂ ਮਿਸਟਰ ਸੈਮ,ਤੀਜੇ ਨੰਬਰ ਤੇ ਬੈਠੇ ਹੋਏ ਕਾਂਗਰਸ ਪੰਜਾਬ ਚੈਪਟਰ ਦੇ ਗੁਰਮੀਤ ਸਿੰਘ ਮੱਲਾਂਪੁਰ ਅਤੇ ਪ੍ਰਧਾਨ ਅਮਰੀਕਾ ਫਾਉੰਡੈਸਨ ,ਉਹਨਾਂ ਪਿੱਛੇ ਪ੍ਰੋਗਰਾਮ ਤੇ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੀ ਜਿੰਦ ਜਾਨ ਪ੍ਰਧਾਨ ਜਸਵਿੰਦਰ ਸਿੰਘ ਜੱਸੀ,ਚੌਥੇ ਨੰਬਰ ਤੇ ਜਨਰਲ ਸਕੱਤਰ ਜਾਗੀਰ ਸਿੰਘ ਖਲੀਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਅਤੇ ਸਰਪ੍ਰਸਤ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ , ਉਹਨਾਂ ਪਿੱਛੇ ਸਰਪ੍ਰਸਤ ਨਿਹਾਲ ਸਿੰਘ ਜੀ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ,ਉਹਨਾਂ ਨਾਲ ਬਾਬਾ ਰਣਜੀਤ ਸਿੰਘ ਜੀ ,ਪੰਜਵੇਂ ਨੰਬਰ ਤੇ ਸਰਪ੍ਰਸਤ ਬਾਬੂ ਜੋਗਿੰਦਰ ਸਿੰਘ ਜੀ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ ਅਤੇ ਟਰੱਸਟੀ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ, ਉਹਨਾਂ ਪਿੱਛੇ ਪ੍ਰਿਤਪਾਲ ਸਿੰਘ ਬਾਵਾ ਸਾਬਕਾ ਇਲੈਕਸ਼ਨ ਕਮਿਸ਼ਨਰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ , ਛੇਵੇਂ ਨੰਬਰ ਤੇ ਉਹ ਸਖਸੀਅਤ ਬਾਵਾ ਜੀ ਬੈਠੇ ਹੋਏ ਹਨ। ਜਿਹਨਾਂ ਨੇ ਇਹ ਪੁਸਤਕ ਲਿਖੀ ਹੋਈ ਹੈ। ਉਹਨਾਂ ਸਦਕਾ ਅੱਜ ਸਾਰੀਆਂ ਕਮੇਟੀਆਂ ਤੇ ਸੰਸਥਾਵਾਂ ਦੇ ਮੈਂਬਰ ਪਹੁੰਚੇ ਹੋਏ ਸਨ। ਉਹਨਾਂ ਨਾਲ ਪਿੱਛੇ ਖੜੇ ਜਨਰਲ ਸਕੱਤਰ ਬਲਵਿੰਦਰ ਸਿੰਘ ਗੁਰਦਾਸਪੁਰ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਅਤੇ ਪਬਲਿਕ ਰਿਲੈਸ਼ਨ ਆਫਿਸਰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ , ਉਹਨਾਂ ਨਾਲ ਇਲੈਕਸ਼ਨ ਕਮਿਸ਼ਨਰ ਹਰਿੰਦਰ ਸਿੰਘ ਬਾਬੂ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ, ਅਮਰੀਕਾ ਫਾਉੰਡੈਸਨ ਦੇ ਮਨਦੀਪ ਸਿੰਘ ਹੰਸ,ਸੱਤਵੇਂ ਨੰਬਰ ਤੇ ਹਿਉਮਨ ਰਾਈਟ ਕਮਿਸ਼ਨਰ ਅਤੇ ਮੌਜੂਦਾ ਇਲ਼ੈਕਸ਼ਨ ਕਮਿਸਰਨ ਚੇਅਰਮੈਨ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ, ਪਿੱਛੇ ਹਰਿਆਣ ਚੈਪਟਰ ਯੂ ਐੱਸ ਏ ਦੇ ਪ੍ਰਧਾਨ ਅਮਰ ਸਿੰਘ ਗੁਲਸ਼ਨ ਜੀ ਜਿਹਨਾਂ ਵੱਲੋਂ ਇਹ ਰਲੀਜ ਸਮਾਰੋਹ ਆਯੋਜਿਤ ਕੀਤਾ ਗਿਆ। ਉਹਨਾਂ ਨਾਲ ਅਮਰੀਕਾ ਫਾਉਂਡੈਸਨ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਦਿਉਲ, ਅੱਠਵੇਂ ਨੰਬਰ ਤੇ ਚੇਅਰਮੈਨ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਮਾਸਟਰ ਮਨਮੋਹਣ ਸਿੰਘ ਜੀ ਪਿੱਛੇ ਖੜੇ ਹੋਏ ਸਰਪ੍ਰਸਤ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਇੰਦਰਜੀਤ ਸਿੰਘ ਪਟਿਆਲਾ, ਪਿੱਛੇ ਖੜੇ ਹੋਏ ਰਣਜੀਤ ਸਿੰਘ ਰਾਣਾ ਕੰਟਰੈਕਟਰ , ਗੁਰਦੇਵ ਸਿੰਘ ਕੰਗ, ਗੁਰੂ ਰਾਮ ਦਾਸ ਸੁਸਾਇਟੀ ਤੋਂ ਪ੍ਰਧਾਨ ਬੂਟਾ ਸਿੰਘ ਚੀਮਾ,ਨੌਵੇਂ ਨੰਬਰ ਤੇ ਬੈਠੇ ਹੋਏ ਮੈਂਬਰ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਪਿੱਛੇ ਖੜੇ ਸੋਹਣੇ ਜਿਹੇ ਸਰਦਾਰ ਕਾਲੀ ਪੁਸ਼ਾਕ ਵਿੱਚ, ਦੱਸਵੇਂ ਨੰਬਰ ਤੇ ਬੈਠੇ ਹੋਏ ਨਿਉਯਾਰਕ ਦੀ ਮੰਨੀ ਪ੍ਰਮੰਨੀ ਸਖਸੀਅਤ ਅਤੇ ਸਰਪ੍ਰਸਤ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ, ਉਹਨਾਂ ਪਿੱਛੇ ਕੈਸ਼ੀਅਰ ਚਰਨ ਸਿੰਘ ਮਿਆਣੀ ਅਤੇ ਲਖਵਿੰਦਰ ਸਿੰਘ ਲੱਕੀ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਅਖੀਰ ਵਿੱਚ ਸੱਜੇ ਪਾਸੇ ਕੁਰਸੀ ਤੇ ਬਿਰਾਜਮਾਨ ਉਹ ਸਖਸੀਅਤ ਹਨ। ਜਿਹਨਾਂ ਦੇ ਡੇਰੇ ਤੇ ਬੁੱਕ ਰਲੀਜ ਕੀਤੀ ਜਾ ਰਹੀ ਹੈ। ਇਹ ਦ੍ਰਿਸ਼ ਮਹਾਪੰਜਾਬ ਵੱਲੋਂ ਅੱਖੀਂ ਵੇਖਿਆ ਗਿਆ ਤੇ ਕੰਨੀ ਸੁਣਿਆ ਗਿਆ ਬਿਆਨ ਕੀਤਾ ਗਿਆ ਹੈ। ਇਸ ਮੌਕੇ ਤੇ ਬਾਵਾ ਜੀ ਨੇ ਕਿਤਾਬ ਵਾਰੇ ਬੋਲ ਕੇ ਵੀ ਸਾਰਿਆਂ ਨੂੰ ਜਾਣਕਾਰੀ ਦਿੱਤੀ। ਇਹ ਕਿਤਾਬ ਜਗਾ ਜਗਾ ਤੋਂ ਸੰਸਥਾਵਾਂ ਤੇ ਗੁਰੂ ਘਰਾਂ ਵੱਲੋਂ ਰਲੀਜ ਕੀਤੀ ਜਾ ਰਹੀ ਹੈ। ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਉੰਡੈਸਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਜੀ ਵੱਲੋਂ ਬਣਾਈ ਗਈ ਹੈ। ਅਦਾਰਾ ਮਹਾਪੰਜਾਬ ਵੱਲੋਂ ਇਹ ਕੁੱਝ ਕੁ ਮਹੀਨਿਆਂ ਵਿੱਚ ਰਲੀਜ ਕੀਤੀ ਚੌਥੀ ਪੁਸਤਕ ਤੇ ਬਣਾਈ ਖ਼ਬਰ ਕਹੀ ਜਾ ਸਕਦੀ ਹੈ। ਜਿਹੜੀ ਬਹੁਤ ਸਲਾਘਾਯੋਗ ਹੈ। ਅਸੀ ਸੰਸਥਾਵਾਂ ਗੁਰੂ ਘਰਾਂ ਦੀਆਂ ਸੁਸਾਇਟੀਆਂ ਦਾ ਧੰਨਵਾਦ ਕਰਦੇ ਹਾਂ। ਜਿਹਨਾਂ ਨੇ ਪੰਜਾਬੀ ਪ੍ਰਤੀ ਤੇ ਇਤਿਹਾਸ ਪ੍ਰਤੀ ਚੰਗੇ ਕਦਮ ਚੁੱਕਣੇ ਸ਼ੁਰੂ ਕੀਤੇ ਹਨ।