ਸਾਚਾ ਗੁਰੂ ਲਾਧੋ ਰੇ ਸੀਡੀ ਰਲੀਜ ਕੀਤੀ ਗਈ।
ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਭਾਈ ਗੁਰਪ੍ਰੀਤ ਸਿੰਘ ਵੱਲੜਵਾਲ ਵਾਲਿਆਂ ਦੀ ਮਿੱਠੀ ਪਿਆਰੀ ਅਵਾਜ਼ ਵਿੱਚ ਰਤਨ ਟਾਹਲਵੀ ਦੀਆਂ ਬਾਬਾ ਮੱਖਣ ਸ਼ਾਹ ਲੁਬਾਣਾ ਉੱਤੇ ਲਿਖੀਆਂ ਕਵਿਤਾਵਾਂ ਨੂੰ ਰਿਕਾਰਡ ਕੀਤਾ ਗਿਆ। ਇਹ ਰਿਕਾਰਡਿੰਗ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਜਨਰਲ ਸਕੱਤਰ ਸੁਖਜਿੰਦਰ ਸਿੰਘ ਰਿੰਪੀ ਅਤੇ ਗਰੀਬ ਸਿੰਘ ਕਾਲੀ ਦੀ ਅਥਾਹ ਮਿਹਨਤ ਸਦਕਾ ਕੀਤੀ ਗਈ। ਇਹਨਾਂ ਨੇ ਕੁੱਝ ਹੀ ਦਿਨਾਂ ਵਿੱਚ ਇਹਨਾਂ ਕਵਿਤਾਵਾਂ ਨੂੰ ਰਿਕਾਰਡ ਕਰਵਾਇਆ। ਇਹ ਕਵਿਤਾਵਾਂ ਤਹਾਨੂੰ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੀਆਂ ਹਨ। ਕਿਉਂਕਿ ਸਿੱਖਾਂ ਵਿੱਚ ਇੱਕ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ। ਇਹ ਅਪਨੇ ਨਾਇਕਾਂ ਨੂੰ ਕਵਿਤਾਵਾਂ , ਢਾਡੀ ਵਾਰਾਂ , ਕਥਾ ਰਾਂਹੀ ਹਮੇਸ਼ਾ ਸੰਗਤਾਂ ਨੂੰ ਇਤਿਹਾਸ ਵਾਰੇ ਦੱਸਦੇ ਰਹਿੰਦੇ ਹਨ। ਸੁਖਜਿੰਦਰ ਸਿੰਘ ਰਿੰਪੀ ਅਤੇ ਸਮੂਹ ਕਮੇਟੀ ਦੇ ਸਹਿਯੋਗ ਨਾਲ ਰਲੀਜ ਕੀਤੀ ਗਈ ਸੀ ਡੀ ਬਹੁਤ ਹੀ ਵਧੀਆ ਹੈ। ਇਹ ਰਿਕਾਰਡਿੰਗ ਤੁਸੀ ਯੂ ਟਿਉਬ ਤੇ ਸੁਣ ਸਕਦੇ ਹੋ। ਇਸ ਵਿੱਚ ਯੋਗਦਾਨ ਪਾਉਣ ਵਾਲਿਆਂ ਦੇ ਨਾਂਅ ਇਸ ਪ੍ਰਕਾਰ ਹਨ। ਸੀਡੀ ਅਧਾਰਿਤ ਰਲੀਜ ਕੀਤਾ ਗਿਆ ਫੋਟੋ ਪੋਸਟਰ ਉਹ ਸਖਸੀਅਤਾਂ ਦਾ ਹੈ। ਜਿਹਨਾਂ ਨੇ ਸੀ ਡੀ ਦੀਆਂ ਕਵਿਤਾਵਾਂ ਤੋ ਲੈ ਕੇ ਰਿਕਾਰਡਿੰਗ ਤੱਕ ਅਪਨੀਆਂ ਸੇਵਾਵਾਂ ਨਿਭਾਈਆਂ। ਅਦਾਰਾ ਮਹਾਪੰਜਾਬ ਵੱਲੋਂ ਮੌਕੇ ਤੇ ਖਿੱਚੀ ਗਈ ਤਸਵੀਰ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ। ਤਸਵੀਰ ਵਿੱਚ ਖੱਬਿਉ ਪਹਿਲੇ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਤਲਵੰਡੀ, ਕੈਸ਼ੀਅਰ ਦਲੀਪ ਸਿੰਘ ਰਾਏਪੁਰ, ਮਹਿੰਦਰ ਸਿੰਘ ਮਹਿਮਤਪੁਰ, ਨਵੇਂ ਸਤੰਬਰ ਵਿੱਚ ਆਉਣ ਵਾਲੇ ਪ੍ਰਧਾਨ ਸੁਖਜਿੰਦਰ ਸਿੰਘ ਸੁਭਾਨਪੁਰ, ਸਾਬਕਾ ਪ੍ਰਧਾਨ ਰਘਬੀਰ ਸਿੰਘ ਬੱਬੀ, ਸਾਬਕਾ ਚੇਅਰਮੈਨ ਗਰੀਬ ਸਿੰਘ ਕਾਲੀ, ਜਨਰਲ ਸਕੱਤਰ ਸੁਖਜਿੰਦਰ ਸਿੰਘ ਰਿੰਪੀ, ਪਿੰਡ ਟਾਹਲੀ ਤੋਂ ਵਿਸ਼ੇਸ਼ ਤੌਰ ਤੇ ਬੁੱਕ ਰਲੀਜ ਲਈ ਪਹੁੰਚੇ ਰਜਿੰਦਰ ਸਿੰਘ ਪਟਵਾਰੀ, ਚੇਅਰਮੈਨ ਅਮਰੀਕ ਸਿੰਘ ਮੋਹਰਥਲੀ ਜੀ ਦਿਖਾਈ ਦੇ ਰਹੇ ਹਨ। ਇਸ ਮੌਕੇ ਤੇ ਬਾਕੀ ਖਿੱਚੀਆਂ ਤਸਵੀਰਾਂ ਵੀ ਛਾਪੀਆਂ ਗਈਆਂ ਹਨ। ਜਿਹੜੀਆਂ ਤੁਸੀ ਗੁਰੂ ਲਾਧੋ ਰੇ ਵਿਸ਼ੇਸ਼ ਪ੍ਰੋਗਰਾਮ ਵਿੱਚ ਦੇਖ ਸਕਦੇ ਹੋ। ਅਦਾਰਾ ਮਹਾਪੰਜਾਬ ਦੇ ਮੁੱਖ ਸੰਪਾਦਕ ਤਜਿੰਦਰ ਸਿੰਘ ਵੱਲੋਂ ਆਪ ਪੁਰੀ ਟੀਮ ਨੂੰ ਵਧੀਆ ਕੰਮਾਂ ਲਈ ਵਧਾਈ ਦਿੱਤੀ ਜਾਂਦੀ ਹੈ। ਸਾਨੂੰ ਇਸੇ ਤਰਾਂ ਲੇਖਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਤਾਂ ਕਿ ਕਲਮ ਦੀ ਸਿਆਹੀ ਬਦਲਦੀ ਰਹੇ ਤੇ ਸਾਡੇ ਤੱਕ ਇਤਿਹਾਸ ਪਹੁੰਚਦਾ ਰਹੇ। ਅਸੀ ਇੱਕ ਦਿਨ ਦੁਨੀਆ ਤੇ ਨਹੀ ਹੋਣਾ। ਪਰ ਕਲਮ ਹਮੇਸ਼ਾ ਰਹਿਣੀ ਹੈ। ਲਿਖੀਆਂ ਗਈਆਂ ਕਹਾਣੀਆਂ ਆਉਣ ਵਾਲੇ ਲੋਕਾਂ ਨੇ ਜੁਬਾਨੀ ਦੁਹਰਾਉਣੀਆਂ ਹਨ। ਜਿਸ ਤਰਾਂ ਆਪਾਂ ਦੁਹਰਾ ਰਹੇ ਹਾਂ। ਇਸ ਕਰਕੇ ਜਿੰਨਾ ਸਹਿਯੋਗ ਬਣਦਾ ਹੈ। ਇਹਨਾਂ ਲੇਖਕਾਂ ਨੂੰ ਦਿਉ। ਜਿਹੜੇ ਮਰਿਆਂ ਬਾਅਦ ਵੀ ਦੁਨੀਆਂ ਨੂੰ ਜ਼ਿੰਦਾ ਰੱਖਦੇ ਹਨ।