ਹੁਣ ਪੰਜਾਬ ਦੇ ਸਕੂਲਾਂ ਤੋਂ ਨਿਕਲਣਗੇ ਖਿਡਾਰੀ

ਹੁਣ ਪੰਜਾਬ ਦੇ ਸਕੂਲਾਂ ਤੋਂ ਨਿਕਲਣਗੇ ਖਿਡਾਰੀ
ਪੰਜਾਬ ਦੇ ਸਕੂਲਾਂ 'ਚ ਹੁਣ ਸਿਰਫ਼ ਪੜ੍ਹਾਈ ਹੀ ਨਹੀਂ ਹੋਵੇਗੀ, ਸਗੋਂ ਖਿਡਾਰੀ ਵੀ ਤਿਆਰ ਹੋਣਗੇ। ਇਸ ਦੇ ਲਈ ਸਰਕਾਰ 2000 ਦੇ ਕਰੀਬੀ ਪੀਟੀਆਈ ਅਧਿਆਪਕਾਂ ਦੀ ਭਰਤੀ ਦੀ ਤਿਆਰੀ 'ਚ ਹੈ। ਖ਼ਾਸ ਗੱਲ ਇਹ ਕਿ ਇਨ੍ਹਾਂ ਅਹੁਦਿਆਂ 'ਤੇ 20 ਤੋਂ 30 ਫ਼ੀਸਦੀ ਖਿਡਾਰੀਆਂ ਨੂੰ ਹੀ ਪਹਿਲ ਦਿੱਤੀ ਜਾਵੇਗੀ। ਤਾਂ ਜੋ ਵਿਦਿਆਰਥੀਆਂ 'ਚ ਲੁਕੇ ਟੈਲੇਂਟ ਨੂੰ ਸ਼ੁਰੂ 'ਚ ਪਛਾਣਿਆ ਜਾ ਸਕੇ। ਸਿੱਖਿਆ ਵਿਭਾਗ ਇਸ ਭਰਤੀ ਲਈ ਨਵੇਂ ਨਿਯਮ ਤਿਆਰ ਕਰ ਰਿਹਾ ਹੈ। ਵਿਭਾਗ ਦਾ ਦਾਅਵਾ ਹੈ ਕਿ ਜਲਦੀ ਹੀ ਨਵੇਂ ਨਿਯਮ ਤਿਆਰ ਕਰ ਲਏ ਜਾਣਗੇ। ਇਸ ਤੋਂ ਬਾਅਦ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ। ਮੈਰਿਟ ਦੇ ਆਧਾਰ 'ਤੇ ਅਧਿਆਪਕ ਚੁਣੇ ਜਾਣਗੇ। ਪੰਜਾਬ ਸਰਕਾਰ ਦਾ ਧਿਆਨ ਸਿਰਫ਼ ਬੱਚਿਆਂ ਦੀ ਪੜ੍ਹਾਈ 'ਤੇ ਹੀ ਨਹੀਂ, ਸਗੋਂ ਉਨ੍ਹਾਂ ਦੇ ਸਰਵਪੱਖੀ ਵਿਕਾਸ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਕੜੀ 'ਚ ਜਿੱਥੇ ਸਰਕਾਰ ਸਿੰਗਾਪੁਰ ਅਤੇ ਆਈਆਈਐੱਮ ਅਹਿਮਦਾਬਾਦ ਤੋਂ ਅਧਿਆਪਕਾਂ ਨੂੰ ਸਿਖਲਾਈ ਦੇ ਰਹੀ ਹੈ। ਇਸ ਦੇ ਨਾਲ ਹੀ ਅਧਿਆਪਕਾਂ ਦੀ ਅੰਗਰੇਜ਼ੀ ਨੂੰ ਸੁਧਾਰਨ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।