ਦਿੱਲੀ ਸੇਵਾ ਬਿੱਲ 'ਤੇ ਅੱਜ ਸੰਸਦ 'ਚ ਹੋਵੇਗੀ ਚਰਚਾ

ਦਿੱਲੀ ਸੇਵਾ ਬਿੱਲ 'ਤੇ ਅੱਜ ਸੰਸਦ 'ਚ ਹੋਵੇਗੀ ਚਰਚਾ
ਸੰਸਦ ਦੇ ਮਾਨਸੂਨ ਸੈਸ਼ਨ ਵਿਚ ਲਗਾਤਾਰ ਹੰਗਾਮਾ ਜਾਰੀ ਹੈ। ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਮਣੀਪੁਰ ਮੁੱਦੇ ਨੂੰ ਲੈ ਕੇ ਲਗਾਤਾਰ ਹੰਗਾਮਾ ਕੀਤਾ ਜਾ ਰਿਹਾ ਹੈ।  ਬੁੱਧਵਾਰ ਨੂੰ ਦਿੱਲੀ ਸੇਵਾ ਬਿੱਲ 'ਤੇ ਲੋਕ ਸਭਾ ਚਰਚਾ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਅੱਜ ਯਾਨੀ ਕਿ ਵੀਰਵਾਰ ਨੂੰ ਲੋਕ ਸਭਾ ਵਿਚ ਇਸ ਬਿੱਲ 'ਤੇ ਚਰਚਾ ਹੋਵੇਗੀ। ਉੱਥੇ ਹੀ ਭਾਜਪਾ ਨੇ ਲੋਕ ਸਭਾ ਸੰਸਦ ਮੈਂਬਰਾਂ ਨੂੰ ਵ੍ਹਿਪ ਜਾਰੀ ਕਰ ਕੇ 3 ਅਗਸਤ ਨੂੰ ਪੂਰੇ ਦਿਨ ਸਦਨ 'ਚ ਹਾਜ਼ਰ ਰਹਿਣ ਨੂੰ ਕਿਹਾ ਹੈ।