Lawyers Khalistani Indians seeking asylum in Britain

Lawyers Khalistani Indians seeking asylum in Britain
ਬ੍ਰਿਟੇਨ ਵਿੱਚ ਇਮੀਗ੍ਰੇਸ਼ਨ ਵਕੀਲ ਗਾਹਕਾਂ ਨੂੰ ਦੱਸ ਰਹੇ ਹਨ ਕਿ ਬ੍ਰਿਟੇਨ ਵਿੱਚ ਰਹਿਣ ਦਾ ਅਧਿਕਾਰ ਹਾਸਲ ਕਰਨ ਲਈ ਅਧਿਕਾਰੀਆਂ ਨਾਲ ਕਿਵੇਂ ਝੂਠ ਬੋਲਿਆ ਜਾਵੇ। ਇਸ ਤੋਂ ਇਲਾਵਾ ਝੂਠੇ ਸ਼ਰਣ ਦੇ ਦਾਅਵੇ ਕਰਨ ਲਈ 10,000 ਪੌਂਡ ਚਾਰਜ ਕਰ ਰਹੇ ਹਨ। ਡੇਲੀ ਮੇਲ ਦੀ ਜਾਂਚ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਵੀ.ਪੀ. ਲਿੰਗਾਜੋਥੀ, ਇੱਕ ਵਕੀਲ ਜੋ 1983 ਵਿੱਚ ਸ੍ਰੀਲੰਕਾ ਤੋਂ ਯੂਕੇ ਆਇਆ ਸੀ, ਨੇ ਇੱਕ ਅੰਡਰਕਵਰ ਮੇਲ ਰਿਪੋਰਟਰ ਨੂੰ ਇਹ ਦਿਖਾਵਾ ਕਰਨ ਲਈ ਕਿਹਾ ਕਿ ਉਹ ਇਕ ਖਾਲਿਸਤਾਨੀ ਸਮਰਥਕ ਹੈ ਜਿਸ ਨਾਲ ਭਾਰਤ ਵਿੱਚ ਬਦਸਲੂਕੀ ਅਤੇ ਤਸ਼ੱਦਦ ਕੀਤਾ ਗਿਆ, ਜਿਸ ਮਗਰੋਂ ਉਹ ਯੂਕੇ ਵਿੱਚ ਸ਼ਰਣ ਲੈਣ ਮਜ਼ਬੂਰ ਹੋਇਆ। ਅੰਡਰਕਵਰ ਰਿਪੋਰਟਰ ਨੇ ਖ਼ੁਦ ਨੂੰ ਪੰਜਾਬ ਦੇ ਇੱਕ ਕਿਸਾਨ ਵਜੋਂ ਪੇਸ਼ ਕੀਤਾ, ਜੋ ਇੱਕ ਛੋਟੀ ਕਿਸ਼ਤੀ 'ਤੇ ਯੂਕੇ ਪਹੁੰਚਿਆ ਹੈ।