ਗੁਰਦੁਆਰਾ ਗਿਆਨਸਰ ਸਾਹਿਬ ਰਾਮਗੜ੍ਹੀਆ ਸੁਸਾਇਟੀ ਆਫ ਅਮਰੀਕਾ ਨਿਊਯਾਰਕ ਵਿੱਖੇ ਹੋਏ

ਗੁਰਦੁਆਰਾ ਗਿਆਨਸਰ ਸਾਹਿਬ ਰਾਮਗੜ੍ਹੀਆ ਸੁਸਾਇਟੀ ਆਫ ਅਮਰੀਕਾ ਨਿਊਯਾਰਕ ਵਿੱਖੇ ਹੋਏ
ਗੁਰਦੁਆਰਾ ਗਿਆਨਸਰ ਸਾਹਿਬ ਰਾਮਗੜ੍ਹੀਆ ਸੁਸਾਇਟੀ ਆਫ ਅਮਰੀਕਾ ਨਿਊਯਾਰਕ ਵਿਖੇ ਜੁਲਾਈ ਮਹੀਨੇ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਰ ਐਤਵਾਰ ਦੇ ਹਫਤਾਵਾਰੀ ਦਿਵਾਨ ਵਿੱਚ ਜਿੱਥੇ ਭਾਈ ਚਮਨ ਸਿੰਘ ਖਾਲਸਾ ਦਿੱਲੀ ਵਾਲੇ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕੀਤਾ ਗਿਆ, ਉੱਥੇ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਸਿੱਖ ਪਰੰਪਰਾ ਗੁਰ ਮਰਿਯਾਦਾ ਕਥਾ ਵਿਚਾਰਾਂ ਗੁਰੂ ਦੀਆਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਗਈਆਂ।
    ਹਰ ਦੀਵਾਨ ਵਿਚ ਸੰਗਤਾਂ ਗੁਰਮਤਿ ਦੇ ਵਿਚਾਰ ਸੁਣਨ ਆਉਂਦੀਆਂ ਇਸ ਨਾਲ ਸੰਗਤਾਂ ਵਿੱਚ ਗੁਰੂ ਘਰ ਪ੍ਰਤੀ ਪਿਆਰ ਤੇ ਸਤਿਕਾਰ ਵੱਧ ਗਿਆ। ਮਹੀਨੇ ਦੀ ਕਥਾ ਵਿਚਾਰਾਂ ਦੀ ਸਮਾਪਤੀ ਤੇ ਭਾਈ ਚਮਨ ਸਿੰਘ ਖਾਲਸਾ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਨੇ ਗੁਰੂ ਘਰ ਦੀ ਬਖਸ਼ਿਸ਼ ਸਰੋਪਾ ਪਾਕੇ ਸਨਮਾਨ ਕੀਤਾ ਗਿਆ। ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸ੍ਰ. ਪਰਮਜੀਤ ਸਿੰਘ ਬੰਬਰਾ, ਚੇਅਰਮੈਨ ਸ੍ਰ. ਕਮਲਜੀਤ ਸਿੰਘ ਜੀ ਵਾਈਸ ਪ੍ਰਧਾਨ, ਸ੍ਰ. ਬਲਵਿੰਦਰ ਸਿੰਘ ਸ਼ੇਰਾ ਸੈਕਟਰੀ, ਸ੍ਰ. ਗੁਰਪ੍ਰੀਤ ਸਿੰਘ ਭੋਗਲ, ਸ੍ਰ. ਰਣਜੀਤ ਸਿੰਘ ਜੀ ਇਲੈਕਸ਼ਮ ਕਮਿਸ਼ਨ, ਸ੍ਰ. ਸੁਰਿੰਦਰਪਾਲ ਸਿੰਘ ਵਿਰਦੀ, ਸ੍ਰ. ਇੰਦਰ ਪਾਲ ਸਿੰਘ ਜੀ, ਸ੍ਰ. ਜਗਜੀਤ ਸਿੰਘ ਸੇਹਬੀ, ਸ੍ਰ. ਬੀਬੀ ਰਾਜ ਕੌਰ ਜੀ, ਸ੍ਰ. ਅਵਤਾਰ ਸਿੰਘ ਜੀ ਵਿਰਮੀ, ਸ੍ਰ. ਗੁਰਦੇਵ ਸਿੰਘ ਜੀ, ਸ੍ਰ. ਅਰਜਨ ਸਿੰਘ ਜੀ, ਸ੍ਰ. ਇਕਬਾਲ ਸਿੰਘ ਜੀ ਬੀਬੀ ਦਵਿੰਦਰ ਕੌਰ ਭੋਗਲ, ਸ੍ਰ. ਸਤਵੀਰ ਸਿੰਘ ਜੀ ਆਦਿ ਹਾਜ਼ਰ ਸਨ।