ਟਾਹਲੀ ਵਿੱਚ ਸਾਬਕਾ ਸਰਪੰਚ ਗੁਰਬਚਨ ਕੌਰ ਮੁਲਤਾਨੀ ਦੀ ਯਾਦ ’ਚ ਕੈਂਸਰ ਜਾਂਚ ਕੈਂਪ 29 ਜੁਲਾਈ ਨੂੰ ਗੁਰਦਵਾਰਾ ਸਾਹਿਬ ਦੇ ਲੰਗਰ ਹਾਲ ਵਿੱਚ ਲਾਇਆ ਜਾਵੇਗਾ

ਟਾਹਲੀ ਵਿੱਚ ਸਾਬਕਾ ਸਰਪੰਚ ਗੁਰਬਚਨ ਕੌਰ ਮੁਲਤਾਨੀ ਦੀ ਯਾਦ ’ਚ ਕੈਂਸਰ ਜਾਂਚ ਕੈਂਪ 29 ਜੁਲਾਈ ਨੂੰ ਗੁਰਦਵਾਰਾ ਸਾਹਿਬ ਦੇ ਲੰਗਰ ਹਾਲ ਵਿੱਚ ਲਾਇਆ ਜਾਵੇਗਾ
ਟਾਹਲੀ ਵਿੱਚ ਸਾਬਕਾ ਸਰਪੰਚ ਗੁਰਬਚਨ ਕੌਰ ਮੁਲਤਾਨੀ ਦੀ ਯਾਦ ’ਚ ਕੈਂਸਰ ਜਾਂਚ ਕੈਂਪ 29 ਜੁਲਾਈ ਨੂੰ ਗੁਰਦਵਾਰਾ ਸਾਹਿਬ ਦੇ ਲੰਗਰ ਹਾਲ ਵਿੱਚ ਲਾਇਆ ਜਾਵੇਗਾਹੁਸ਼ਿਆਰਪੁਰ ਜਿਲ੍ਹੇ ਵਿੱਚ ਪੈਂਦੇ ਪਿੰਡ ਬੱਲਾ(ਟਾਹਲੀ) ਦੇ ਐੱਨ ਆਰ  ਆਈ ਵਾਸੀਆਂ ਵੱਲੋਂ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਬਾਜਿੰਦਰ ਸਿੰਘ ਮੁਲਤਾਨੀ ਅਮਰੀਕਾ, ਸੁਖਵਿੰਦਰ ਸਿੰਘ ਮੁਲਤਾਨੀ ਅਮਰੀਕਾ, ਕੁਲਵਿੰਦਰ ਸਿੰਘ ਬੱਬਲ ਅਤੇ ਸਮੂਹ ਪਰਿਵਾਰ ਵੱਲੋਂ ਸਾਬਕਾ ਸਰਪੰਚ ਗੁਰਬਚਨ ਕੌਰ ਜੀ ਦੀ ਮਿੱਠੀ ਪਿਆਰੀ ਯਾਦ ਵਿੱਚ ਕੈਂਸਰ ਜਾਂਚ ਦਾ ਕੈਂਪ ਪਿੰਡ ਦੇ ਗੁਰਦਵਾਰਾ ਸਾਹਿਬ ਵਿਖੇ 29 ਜੁਲਾਈ ਨੂੰ ਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ’ਮਹਾ ਪੰਜਾਬ’ ਦੇ ਮੁੱਖ ਸੰਪਾਦਕ ਤਜਿੰਦਰ ਸਿੰਘ ਨੂੰ ਬਾਜਿੰਦਰ ਸਿੰਘ ਮੁਲਤਾਨੀ ਜੀ ਵੱਲੋਂ ਫੌਨ ’ਤੇ ਦਿੱਤੀ ਗਈ।  ਉਹਨਾਂ ਦੱਸਿਆ ਸਾਡੇ ਵੱਲੋਂ ਪਿੰਡ ਵਾਸੀਆਂ ਅਤੇ ਲਾਗਲੇ ਪਿੰਡਾਂ ਵਾਲਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਕੈਂਪ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਕੈੰਪ ਸਮਾਜ ਸੇਵਕ ਕੁਲਵਿੰਦਰ ਸਿੰਘ ਬੱਬਲ ਜੀ ਦੀ ਅਗਵਾਈ ਹੇਠ ਵਰਲਡ ਕੈਂਸਰ ਕੇਅਰ ਚੇਰੀਟੇਬਲ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਹੈ। ਇਹ ਕੈੰਪ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਪਿੰਡ ਬੱਲਾ, ਲੰਗਰ ਹਾਲ ਜਿਲਾ ਹੋਸ਼ਿਆਰਪੂਰ ਵਿਖੇ ਲਗਾਇਆ ਜਾ ਰਿਹਾ ਹੈ। ਜੇ.ਐੱਸ. ਧਾਲੀਵਾਲ ਵੱਲੋਂ ਅਪਨੀ ਡਾਕਟਰਾਂ ਦੀ ਟੀਮ ਨਾਲ ਇਸ ਇਲਾਕੇ ਦੇ ਮਰੀਜਾਂ ਨੂੰ ਵੇਖਿਆ ਜਾਵੇਗਾ। ਜੇ.ਐੱਸ. ਧਾਲੀਵਾਲ ਜੂ ਵਰਲਡ ਕੈਂਸਰ ਕੇਅਰ ਦੇ ਫਾਉਂਡਰ ਹਨ। ਉਹ ਅਪਨੀਆਂ ਸੇਵਾਵਾਂ ਹਰ ਇਲਾਕੇ ਵਿੱਚ ਨਿਭਾ ਰਹੇ ਹਨ। ਉਹਨਾਂ ਵੱਲੋਂ ਹੁਣ ਤੱਕ ਬਹੁਤ ਸਾਰੇ ਮਰੀਜਾਂ ਨੂੰ ਚੈੱਕ ਕਰਕੇ ਠੀਕ ਕੀਤਾ ਜਾ ਚੁੱਕਾ ਹੈ। ਉਹਨਾਂ ਦਾ ਕਹਿਣਾ ਹੈ। ਸਾਨੂੰ ਅਪਨੇ ਆਲੇ-ਦੁਆਲੇ ਦਾ ਵਾਤਾਵਰਣ ਸਾਫ ਰੱਖਣਾ ਚਾਹੀਦਾ ਹੈ। ਗੰਦਗੀ ਬਿਮਾਰੀਆਂ ਦੀ ਜੜ੍ਹ ਹੈ। ਇਸ ਲਈ ਹਰ ਪੰਜਾਬੀ ਨੂੰ ਚਾਹੀਦਾ ਹੈ। ਉਹ ਅਪਣਾ ਫਰਜ ਸਮਝਕੇ ਅਪਨੇ ਪੰਜਾਬ ਦੀ ਸਫਾਈ ਰੱਖੇ। ਪੰਜਾਬ ਦੇਸ਼ ਦੀ ਮਿੱਟੀ ਨੂੰ ਜਹਿਰੀਲਾ ਹੋਣ ਤੋਂ ਬਚਾਇਆ ਜਾ ਸਕੇ। ਨਸ਼ਿਆਂ ਵਰਗਾ ਕੋਹੜ ਖਤਮ ਕੀਤਾ ਜਾਵੇ। ਅਪਨੇ ਜਿੰਦਗੀ ਨੂੰ ਵਧੀਆ ਤਰੀਕੇ ਨਾਲ ਜੀਣ ਦੇ ਨਵੇਂ ਤਰੀਕੇ ਲੱਭੇ ਜਾਣ। ਹਰ ਪੰਜਾਬੀ ਵੱਧ ਤੋਂ ਵੱਧ ਪੜਾਈ ਕਰੇ, ਤਾਂ ਕਿ ਬਾਹਰੀ ਸ਼ਖਸੀਅਤਾਂ ਦਾ ਸਾਹਮਣਾ ਕਰਨ ਵਿੱਚ ਕੋਈ ਦਿੱਕਤ ਨਾ ਹੋਵੇ।