ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਰਜਿੰਦਰ ਸਿੰਘ ਲਾਲੀ ਜੀ ਨੂੰ ਪ੍ਰਧਾਨ ਬਨਣ ਤੋਂ ਬਾਅਦ ਉਸਦੇ ਦੇ ਨਜਦੀਕੀ ਸੱਜਣ ਮਿੱਤਰ ਸਿਰੋਪਾਓ ਨਾਲ ਸਨਮਾਨਿਤ ਕਰਦੇ ਹੋਏ।

ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਰਜਿੰਦਰ ਸਿੰਘ ਲਾਲੀ ਜੀ ਨੂੰ ਪ੍ਰਧਾਨ ਬਨਣ ਤੋਂ ਬਾਅਦ ਉਸਦੇ ਦੇ ਨਜਦੀਕੀ ਸੱਜਣ ਮਿੱਤਰ ਸਿਰੋਪਾਓ ਨਾਲ ਸਨਮਾਨਿਤ ਕਰਦੇ ਹੋਏ।
ਐਤਵਾਰ ਪ੍ਰਧਾਨ ਬਨਣ ਤੋਂ ਬਾਅਦ ਸਰਦਾਰ ਰਜਿੰਦਰ ਸਿੰਘ ਲਾਲੀ ਸਿੱਧੇ ਅਪਨੇ ਦਫਤਰ ਗਏ। ਜਿੱਥੇ ਉਹਨਾਂ ਦੇ ਸ਼ੁੱਭਚਿੰਤਕ ਵੀ ਉਹਨਾਂ ਦੇ ਜਾਣ ਤੋਂ ਬਾਅਦ ਪਹੁੰਚ ਗਏ। ਪ੍ਰਧਾਨ ਰਜਿੰਦਰ ਸਿੰਘ ਲਾਲੀ ਜੀ ਨੇ ਸਾਰਿਆਂ ਨੂੰ ਚਾਹ ਪਾਣੀ ਪਿਆਇਆ। ਕੁਲਬੀਰ ਸਿੰਘ ਪ੍ਰੇਮਪੁਰੀ , ਸਤਵਿੰਦਰ ਸਿੰਘ ਸੱਤਾ ਅਤੇ ਗੁਰਦੁਆਰਾ ਸਾਹਿਬ ਜੀ ਦੇ ਸਾਬਕਾ ਇਲ਼ੈਕਸ਼ਨ ਕਮਿਸ਼ਨਰ ਪ੍ਰਿਤਪਾਲ ਸਿੰਘ ਬਾਵਾ ਜੀ ਵੀ ਮੌਜੂਦ ਸਨ। ਮਹਾਪੰਜਾਬ ਦੇ ਮੁੱਖ ਸੰਪਾਦਕ ਤਜਿੰਦਰ ਸਿੰਘ ਜੀ ਅਤੇ ਅਪਨਾ ਪੰਜਾਬ ਮੀਡੀਆ ਤੋਂ ਗੁਰਮੀਤ ਸਿੰਘ ਵੀ ਪਹੁੰਚੇ ਹੋਏ ਸਨ। ਗੁਰਮੀਤ ਸਿੰਘ ਵੱਲੋਂ ਨਵੇਂ ਬਣੇ ਪ੍ਰਧਾਨ ਰਜਿੰਦਰ ਸਿੰਘ ਲਾਲੀ ਜੀ ਨੂੰ ਸਨਮਾਨ ਕਰਨ ਦੀ ਪੇਸ਼ਕਸ਼ ਕੀਤੀ ਗਈ। ਇਸ ਮੌਕੇ ਤੇ ਉਹਨਾਂ ਦੇ ਦਫਤਰ ਹੀ ਸਭ ਜਾਣਿਆਂ ਵੱਲੋਂ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ। ਇਹ ਸਿਰੋਪਾਉ ਗੁਰਦੁਆਰਾ ਸਾਹਿਬ ਜੀ ਦੇ ਸਿਰੋਪਾਓ ਤੋਂ ਅਲੱਗ ਸੀ। ਇੱਥੇ ਇਹ ਦੱਸਣਾ ਜ਼ਰੂਰੀ ਬਣਦਾ ਹੈ। ਕਈ ਲੋਕ ਹਰ ਗੱਲ ਤੇ ਕਿੰਤੂ ਪ੍ਰੰਤੂ ਕਰਦੇ ਹਨ। ਉਹਨਾਂ ਨੂੰ ਉੱਤਰ ਮਿਲ ਜਾਵੇ।  ਅਪਨਾ ਪੰਜਾਬ ਵੱਲੋਂ ਵੀ ਇਸ ਮੌਕੇ ਤੇ ਫੋਟੋਆਂ ਖਿੱਚੀਆਂ ਗਈਆਂ। ਮਹਾਪੰਜਾਬ ਵੱਲੋਂ ਖਿੱਚੀਆਂ ਗਈਆਂ ਫੋਟੋਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਮੌਕੇ ਤੇ ਖਿੱਚੀਆਂ ਤਸਵੀਰਾਂ। ਵਿੱਚ ਸਤਵਿੰਦਰ ਸਿੰਘ ਸੱਤਾ, ਕੁਲਬੀਰ ਸਿੰਘ ਪ੍ਰੇਮਪੁਰੀ। ਪ੍ਰਿਤਪਾਲ ਸਿੰਘ ਬਾਵਾ ਜੀ ਨਵੇਂ ਬਣੇ ਪ੍ਰਧਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਦਿਖਾਈ ਦੇ ਰਹੇ ਹਨ। ਟਾਈਮ ਟੂ ਟਾਈਮ ਹੋਰ ਜਾਣਕਾਰੀ ਵੀ ਦਿੱਤੀ ਜਾਵੇਗੀ। ਇੱਥੇ ਦੱਸ ਦਈਏ। ਗੁਰੂ ਘਰ ਵਿੱਚ ਬਰਾਦਰੀ ਬਾਜ਼ੀ ਦਾ ਜਿਹੜਾ ਪਿੱਛਲੇ ਵੀਹ ਸਾਲਾਂ ਦਾ ਧੱਬਾ ਲੱਗਾ ਹੋਇਆ ਸੀ। ਆਮ ਸੁਣਿਆ ਜਾਂਦਾ ਸੀ। ਇੱਥੇ ਹੋਰ ਕੋਈ ਪ੍ਰਧਾਨ ਨਹੀਂ ਬਣ ਸਕਦਾ। ਉਹ ਪ੍ਰਬੰਧਕ ਕਮੇਟੀ ਅਤੇ ਮੌਜੂਦਾ ਪ੍ਰਧਾਨ ਭੁਪਿੰਦਰ ਸਿੰਘ ਬੋਪਾਰਾਏ ਜੀ ਵੱਲੋਂ ਧੋ ਦਿੱਤਾ ਗਿਆ ਹੈ। ਉਹਨਾਂ ਕਿਹਾ! ਸਾਡੇ ਨਵੇਂ ਪੜ੍ਹੇ ਲਿਖੇ ਬੱਚੇ ਅੱਗੇ ਆਉਣੇ ਚਾਹੀਦੇ ਹਨ। ਤਾਂ ਕਿ ਉਹ ਇੱਥੋਂ ਦੇ
ਸਿਸਟਮ ਨੂੰ ਸਰਕਾਰਾਂ ਤੱਕ ਚੰਗੀ ਤਰਾਂ ਸਮਝਾ ਸਕਦੇ ਹੋਣ, ਜਿਸ ਕਾਰਨ ਸਾਰੀਆ ਔਕੜਾਂ ਦਾ ਹੱਲ ਨਿਕਲ ਸਕੇ। ਉਹਨਾਂ ਦੱਸਿਆ ਸਾਡੇ ਲੀਡਰਾਂ ਨੂੰ ਚਾਹੀਦਾ ਹੈ। ਅਸੀ ਇੱਥੇ ਦੇ ਪੜ੍ਹੇ ਲਿਖੇ ਬੱਚਿਆਂ ਦੇ ਹੱਥ ਗੁਰੂ ਘਰਾਂ ਦੀ ਵਾਗਡੋਰ ਦਈਏ , ਤਾਂ ਕਿ ਉਹ ਗੁਰੂ ਘਰਾਂ ਵਿੱਚ ਆਉਣ ਤੇ ਅਪਨੀ ਸੰਸਕ੍ਰਿਤੀ ਨੂੰ ਸਾਂਭਣ। ਕਿਉਂਕਿ ਸਾਨੂੰ ਹੁਣ ਪਿਆਰ ਨਾਲ ਪਿੱਛੇ ਹੋ ਜਾਣਾ ਚਾਹੀਦਾ ਹੈ। ਇੱਥੋਂ ਦੇ ਬੱਚੇ ਬਹੁਤ ਸਮਝਦਾਰ ਅਤੇ ਸਿਆਣੇ ਹਨ। ਨਵੇਂ ਬਣੇ ਪ੍ਰਧਾਨ ਰਜਿੰਦਰ ਸਿੰਘ ਲਾਲੀ ਵੱਲੋਂ ਵੀ ਵਾਅਦਾ ਕੀਤਾ ਗਿਆ। ਮੈਂ ਗੁਰੂ ਘਰ ਵਿੱਚ ਅਪਨੀ ਸੇਵਾ ਬੜੀ ਇਮਾਨਦਾਰੀ ਨਾਲ ਨਿਭਾਵਾਂਗਾ। ਅਸੀਂ ਚਾਹੁੰਦੇ ਹਾਂ, ਨਿੱਕੀਆਂ ਨਿੱਕੀਆਂ ਗੱਲਾਂ ਵਿੱਚੋਂ ਬਾਹਰ ਨਿਕਲ ਕੇ ਕੁੱਝ ਵੱਡਾ ਕੀਤਾ ਜਾਵੇ, ਤਾਂ ਜੋ ਕੌਮ ਦੀ ਚੜ੍ਹਦੀਕਲਾ ਹੋ ਸਕੇ। ਸਾਨੂੰ ਉਹਨਾਂ ਲੋਕਾਂ ਤੋਂ ਸਾਵਧਾਨ ਰਹਿਣਾ ਪਵੇਗਾ। ਜਿਹੜੇ ਕਹਿੰਦੇ ਤਾਂ ਅਪਨੇ ਆਪ ਨੂੰ ਸਿੱਖ ਹਨ। ਪਰ ਜਦੋਂ ਉਹਨਾਂ ਹੱਥੋਂ ਸੱਤਾ ਜਾਣ ਲੱਗਦੀ ਹੈ , ਤਾਂ ਜਨਤਾ ਨੂੰ ਬਰਾਦਰੀ ਬਾਜ਼ੀ ਵਿੱਚ ਵੰਡ ਕੇ ਇੱਕ ਦੂਜੇ ਵਿੱਚ ਅਤੇ ਕੌਮ ਵਿੱਚ ਨਫ਼ਰਤ ਪੈਦਾ ਕਰਦੇ ਹਨ। ਅਸੀ ਇਹ ਲੱਗੇ ਦੀਮਕ ਤੇ ਕੌਹੜ ਨੂੰ ਖਤਮ ਕਰਨਾ ਹੈ। ਕਿਉਂਕਿ ਇਸ ਦਾ ਸਾਡੇ ਬੱਚਿਆਂ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਬੱਚੇ ਗੁਰੂ ਘਰਾਂ ਤੋਂ ਟੁੱਟਦੇ ਜਾ ਰਹੇ ਹਨ। ਅਸੀ ਹਰ ਬੱਚੇ ਨੂੰ ਗੁਰੂ ਘਰ ਆਉਣ ਦੀ ਆਦਤ ਪਾਉਣੀ ਹੈ। ਜਿਸ
ਤਰਾਂ ਉਹ ਸਕੂਲ ਜਾਂਦੇ ਹਨ। ਉਸੇ ਤਰਾਂ ਅਪਨਾ ਫ਼ਰਜ਼ ਸਮਝਕੇ ਗੁਰੂ ਘਰ ਵੀ ਆਉਣ। ਕਿਉਂਕਿ ਬੱਚਿਆਂ ਨੂੰ ਵਲੰਟੀਅਰ ਵਰਕ ਦਾ ਸਕੂਲਾਂ ਵਿੱਚ ਕਰੈਡਿਟ ਮਿਲਦਾ ਹੈ। ਜਿਸ ਨਾਲ ਉਹਨਾਂ ਨੂੰ ਇੱਕ ਤਾਂ ਅਪਨੇ ਕਲਚਰ ਦਾ ਪਤਾ ਚੱਲਦਾ ਹੈ। ਦੂਜਾ ਕਲਚਰ ਨਾਲ ਜੂੜੇ ਰਹਿੰਦੇ ਹਨ। ਤੀਜਾ ਉਹਨਾਂ ਨੂੰ ਫਾਇਦਾ ਹੁੰਦਾ ਹੈ। ਚੌਥਾ ਉਹ ਗਲਤ ਕੰਮਾਂ ਲਈ ਗੁਮਰਾਹ ਨਹੀ ਹੁੰਦੇ। ਰੱਬ ਖੁਦ ਉਹਨਾਂ ਦੀ ਰਾਖੀ ਕਰਦਾ ਹੈ। ਗੁਰਬਾਣੀ ਉਹਨਾਂ ਦੇ ਕੰਨਾਂ ਵਿੱਚ ਗੂੰਜਦੀ ਹੈ। ਜਿਹੜੀ ਉਹਨਾਂ ਨੂੰ ਗਲਤ ਰਾਹਾਂ ਤੋਂ ਰੋਕਦੀ ਹੈ। ਮਹਾਪੰਜਾਬ ਵੱਲੋਂ ਲਿਖੀ ਤਾਂ ਛਾਪੀ ਗਈ ਖ਼ਬਰ ਅੱਖੀਂ ਡਿੱਠੇ ਹਾਲ ਦਾ ਪ੍ਰਤੀਕ ਹੈ। ਸਾਡੇ ਵੱਲੋਂ ਨਵੇਂ ਬਣੇ ਪ੍ਰਧਾਨ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ। ਹਨ। ਸੋਸ਼ਲ ਮੀਡੀਆ ਤੇ ਪਈਆਂ ਪੋਸਟਾਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਵੇਖੀਆਂ ਜਾ ਰਹੀਆਂ ਹਨ। ਮਹਾਪੰਜਾਬ ਵੱਲੋਂ ਇੱਕ ਸਪੈਸਲ ਸਪਲੀਮੈੰਟ ਕੱਢਿਆ ਜਾਵੇਗਾ। ਜਿਸ ਵਿੱਚ ਪ੍ਰਧਾਨ ਨੂੰ ਵਧਾਈ ਦਿੱਤੀ ਜਾਵੇਗੀ। ਵਧਾਈ ਲਾਉਣ ਲਈ ਧੜਾਧੜ ਫੋਨ ਆ ਰਹੇ ਹਨ। ਉਸ ਤੋਂ ਪਹਿਲਾਂ ਖ਼ਬਰ ਦਾ ਲੱਗਣਾ ਜ਼ਰੂਰੀ ਸੀ। ਵੈਸੇ
ਤਾਂ ਸੋਸ਼ਲ ਮੀਡੀਆ ਨੇ ਪਹਿਲਾਂ ਹੀ ਪੁਰੇ ਅਮਰੀਕਾ ਵਿੱਚ ਇਹ ਜਾਣਕਾਰੀ ਪਹੁੰਚਾ ਦਿੱਤੀ ਹੈ। ਅਖਬਾਰਾਂ ਵੀ ਅਪਨਾ ਫਰਜ ਅਦਾ ਕਰ ਰਹੀਆਂ ਹਨ।