ਅਮਰੀਕਾ (ਮਹਾਂ ਪੰਜਾਬ ਬਿਓਰੋ ) ਖੇਡ ਕਬੱਡੀ ਬੇਸ਼ੱਕ ਪੰਜਾਬ ਦੀ ਮਾਂ ਖੇਡ ਹੈ, ਪਰ ਇਸ ਨੂੰ ਮੁੜ ਸੁਰਜਿਤ ਕਰਨ ਦਾ ਸਿਹਰਾ ਨੂੰ ਖਾਸ ਕਰਕੇ ਨਿਊਯਾਰਕ ਦੇ ਭਾਈਚਾਰੇ ਨੂੰ ਜਾਂਦਾ ਹੈ। ਅੱਜ ਵਿਦੇਸ਼ਾਂ ਵਿੱਚ ਵਸੇ ਪੰਜਾਬੀ ਭਾਈਚਾਰੇ ਦੇ ਲੋਕਾਂ ਦਾ ਜੋ ਚਾਅ ਕਬੱਡੀ ਦੇ ਟੂਰਨਾਮੈਂਟਾਂ ਨੂੰ ਲੈ ਕੇ ਵੇਖਣ ਨੂੰ ਮਿਲਦਾ ਹੈ ਉਹ ਸ਼ਾਇਦ ਹੀ ਕਿਸੇ ਹੋਰ ਖੇਡ ਲਈ ਵੇਖਣ ਲਈ ਮਿਲੇ। ਇਸੇ ਲੜੀ ਤਹਿਤ ਬੀਤੇ ਸਨੀਵਾਰ ਨਿਊਯਾਰਕ ਮੈਟਰੋ ਸਪੋਰਟਸ ਕਲੱਬ ਵੱਲੋਂ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਪਹਿਲੀ ਵਾਰ ਲੋਂਗ ਆਈਲੈਂਡ ਇਲਾਕੇ ਵਿੱਚ ਕਬੱਡੀ ਮੇਲਾ ਕਰਵਾਇਆ ਗਿਆ । ਸਭ ਤੋਂ ਵਿਲੱਖਣ ਗੱਲ ਇਸ ਵਾਰ ਇਹ ਸੀ ਕਿ ਪਹਿਲੀ ਵਾਰ ਕਬੱਡੀ ਇਤਿਹਾਸ ‘ਚ ਸਾਰੇ ਕਬੱਡੀ ਕਲੱਬ ਇੱਕ ਬੈਨਰ ਹੇਂਠ ਇੱਕਠੇ ਹੋ ਕੇ ਇਹ ਟੂਰਨਾਮੈਂਟ ਕਰਵਾ ਰਹੇ ਸਨ। (ਕਬੱਡੀ ਮੇਲਾ) 14 ਸਤੰਬਰ 2024 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਚੱਲਿਆ, ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਕਬੱਡੀ ਪ੍ਰੇਮੀ ਪਰਿਵਾਰਾਂ ਸਮੇਤ ਪਹੁੰਚੇ। ਇਹ ਕਬੱਡੀ ਟੂਰਨਾਮੈਂਟ ਨਿਊਯਾਰਕ ਮੈਟਰੋ ਸਪੋਰਟਸ ਕਲੱਬ ਦੇ ਡਾਲਾ ਸਿੰਘ, ਰਵੀ ਸੰਧੂ, ਜੱਬਰ ਗਰੇਵਾਲ, ਬਿੱਲਾ ਸੰਧੂ ਅਤੇ ਪ੍ਰੀਤ ਸਿੰਘ ਤੋਂ ਇਲਾਵਾ ਰਵੀ ਚੋਪੜਾ, ਜਗਜੀਤ ਸਿੰਘ, ਰਾਜ ਪਵਾਰ, ਟੋਨੀ ਮੁਲਤਾਨੀ, ਕਾਲਾ ਜੰਡੀ, ਮੋਹਿਤ ਕੁਮਾਰ, ਮਹਿੰਦਰ ਸਿੰਘ ਸਿੱਧੂ, ਓਂਕਾਰ ਸਿੰਘ, ਮੈਨੀ ਚੱਢਾ, ਮਲਕੀਤ ਸਿੰਘ, ਪਰਮਿੰਦਰ ਸਿੰਘ, ਸੁਖਵਿੰਦਰ ਸੁੱਖੀ ਅਤੇ ਹੋਰ ਸੱਜਣਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਨ੍ਹਾਂ ਨੇ ਪਿਛਲੇ ਕਈ ਦਿਨਾਂ ਤੋਂ ਕਬੱਡੀ ਨੂੰ ਕਾਮਯਾਬ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਅਤੇ ਕਬੱਡੀ ਦੀ ਕਾਮਯਾਬੀ ਵਿੱਚ ਅਹਿਮ ਯੋਗਦਾਨ ਨਿਭਾਇਆ। ਇਸ ਵਾਰ ਮਰਦਾਂ ਤੇ ਔਰਤਾਂ ਦੀਆਂ ਕਬੱਡੀ ਦੀਆਂ ਟੀਮਾਂ ਨੇ ਟੂਰਨਾਂਮੈਂਟ ਵਿੱਚ ਭਾਗ ਲਿਆ। ਇਸ ਕਬੱਡੀ ਟੂਰਨਾਮੈਂਟ ਵਿੱਚ ਦੁਨੀਆਂ ਭਰ ਤੋਂ ਕਬੱਡੀ ਦੇ ਉਚ ਕੋਟੀ ਦੇ ਖਿਡਾਰੀ ਪਹੁੰਚੇ ਹੋਏ ਸਨ, ਜਿਨ੍ਹਾਂ ਦੀਆਂ ਰੇਡਾਂ ਤੇ ਜਾਫੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਖੇਡ ਮੇਲੇ ਦੌਰਾਨ ਨਿਊਯਾਰਕ ਦੇ ਕਈ ਮੰਨੇ ਪ੍ਰਮੰਨੇ ਬਿਜਨਸਮੈਨ, ਰਾਜਨੀਤਿਕ ਸਖਸੀਅਤਾਂ, ਇਲਾਕੇ ਦੀਆਂ ਧਾਰਮਿਕ ਸੰਸਥਾਵਾਂ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ, ਸਿੱਖ ਕਲਚਰਲ ਸੁਸਾਇਟੀ, ਸੰਤ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ ਤੋਂ ਇਲਾਵਾ ਨਿਊਯਾਰਕ ਦੀ ਸਿਟੀ ਵੂਮੈਨ ਜੈਨੀਫਰ ਰਾਜਕੁਮਾਰ ਨੇ ਵਿਸੇਸ ਤੌਰ ਤੇ ਸ਼ਾਮਿਲ ਹੋਈ ਅਤੇ ਉਹਨਾਂ ਵੱਲੋਂ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ ਗਏ। ਜਿਸ ਵਿੱਚ ਸੰਦੀਪ ਨੰਗਲ ਅੰਬੀਆ ਕਬੱਡੀ ਕਲੱਬ ਟੀਮ ਪਹਿਲੀ ਨੰਬਰ ਤੇ ਰਹੀ, ਜਿਸ ਦਾ ਪਹਿਲਾ ਇਨਾਮ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਦੀ ਸੁਸਾਇਟੀ ਵੱਲੋਂ ਦਿੱਤਾ ਗਿਆ। ਦੂਜੇ ਨੰਬਰ ਤੇ ਨਿਊਯਾਰਕ ਮੈਟਰੋ ਸਪੋਰਟ ਕਲੱਬ ਦੀ ਟੀਮ ਰਹੀ, ਜਿਸ ਦਾ ਇਨਾਮ ਵੱਲੋਂ ਦਿੱਤਾ ਗਿਆ ਅਤੇ ਹਰ ਸਾਲ ਦੀ ਤਰ੍ਹਾਂ ਤੀਜੇ ਨੰਬਰ ਤੇ ਰਹੀ ਟੀਮ ਨੂੰ ਇਨਾਮ ਹਰਜੀਤ ਸਿੰਘ ਬੇਗੋਵਾਲ ਪ੍ਰਧਾਨ ਸੰਤ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ ਵੱਲੋਂ ਦਿੱਤਾ ਗਿਆ। ਪ੍ਰੀਤ ਸਿੰਘ ਵੱਲੋ ਕਬੱਡੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਬੈਸਟ ਰੇਡਰ ਅਤੇ ਬੈਸਟ ਸਟੋਪਰ ਸੀਲੂ ਤੇ ਸੁਲਤਾਨ ਨੂੰ ਇਨਾਲ ਵਜੋਂ ਟ੍ਰੈਕਟਰ ਦਿੱਤੇ ਗਏ। ਇਸ ਮੌਕੇ ਮੱਖਣ ਧਾਲੀਵਾਲ, ਸੁੱਖਾਂ ਰੰਧਾਵਾ ਕੈਨੇਡਾ, ਵਿੱਕੀ ਸੰਮੀਪੁਰ, ਕੁਲਵੰਤ ਧਾਮੀ, ਦੁੱਲਾ ਬੱਗਾ ਪਿੰਡ, ਬਲਜੀਤ ਸੰਧੂ, ਟੋਨੀ ਮੁਲਤਾਨੀ ਅਤੇ ਪ੍ਰੀਤ ਸਿੰਘ ਨੂੰ ਕਬੱਡੀ ਮੇਲੇ ਵਿੱਚ ਵਧੀਆ ਯੋਗਦਾਨ ਪਾਉਣ ਲਈ ਗੋਲਡ ਮੈਡਲ ਦਿੱਤੇ ਗਏ। ਤਾਰੀ ਡੱਬ ਨੂੰ ਬੈਸਟ ਪ੍ਰਫਾਰਮੈਂਸ ਲਈ $11000 ਦਾ ਇਨਾਮ ਦਿੱਤਾ ਗਿਆ। ਰਵੀ ਸਿੰਘ, ਧਰਮਿੰਦਰ ਸਿੰਘ ਹੈਪੀ ਤੇ ਰੌਮੀ ਵੱਲੋਂ ਬੈਸਟ ਪ੍ਰਫਾਰਮੈਂਸ ਲਈ ਬੈਸਟਾਂ ਨੂੰ $1100 / $1100 ਦੇ ਇਨਾਮ ਦਿੱਤੇ ਗਏ। ਹਰਿਆਣਾ ਦੇ ਮਨਮੀਤ ਮੁਲਤਾਨੀ, ਰਣਜੀਤ ਮੁਲਤਾਨੀ ਤੇ ਮਨਦੀਪ ਮੁਲਤਾਨੀ ਵੱਲੋਂ ਸੀਲੂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗ੍ਰੇਵਿਟੀ ਕੰਸਟ੍ਰਕਸ਼ਨ ਦੇ ਨਵਦੀਪ ਸੰਧੂ ਵੱਲੋਂ ਕੜੀ ਚੌਲ ਦਾ ਲੰਗਰ ਸਾਰਾ ਦਿਨ। ਚਲਾਇਆ ਗਿਆ।