ਯੂ ਐੱਸ ਏ ਇੰਡੀਅਨ ਉਵਰਸ਼ੀਜ ਕਾਂਗਰਸ ਅਤੇ ਇੰਡੀਆ ਅਲਾਇੰਸ ਵੱਲੋਂ ਲੋਕ ਸਭਾ ਚੋਣਾਂ ਵਿੱਚ ਮਿਲੀ ਸਫਲਤਾ ਅਤੇ ਰਾਹੁਲ ਗਾਂਧੀ ਜੀ ਦਾ ਜਨਮ ਦਿਨ ਅਮਰੀਕਾ ਦੀਆਂ ਕਈ ਸਟੇਟਾਂ ਵਿੱਚ ਮਨਾਇਆ ਗਿਆ
ਇੰਡੀਅਨ ਉਵਰਸੀਜ ਕਾਂਗਰਸ (ਯੂ ਐੱਸ ਏ )ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਵਾਈਸ ਪ੍ਰਧਾਨ ਬਲਦੇਵ ਸਿੰਘ ਰੰਧਾਵਾ, ਹਰਿਆਣਾ ਚੈਪਟਰ ਦੇ ਪ੍ਰਧਾਨ ਅਮਰ ਸਿੰਘ ਗੁਲਸ਼ਨ ਅਤੇ ਸਾਉਥ ਦੇ ਲੀਡਰਾਂ ਨਾਲ ਰਲਕੇ ਇੱਕ ਪਾਰਟੀ ਦਾ ਆਯੋਜਨ ਕੀਤਾ ਗਿਆ। ਇਹ ਪਾਰਟੀ ਲਾਂਗ ਆਇਲੈੰਡ ਗਾਰਡਨ ਸਿਟੀ ਦੇ ਇੰਡੀਅਨ ਰੈਸਟੋਰੈੰਟ ਵਿੱਚ ਰੱਖੀ ਗਈ ਸੀ। ਜਿੱਥੇ ਕਾਂਗਰਸ ਦੇ ਲੀਡਰ ਪਹੁੰਚੇ ਹੋਏ ਸਨ। ਇਸ ਮੌਕੇ ਤੇ ਪਾਰਟੀ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਨੇ ਸਟੇਜ ਤੋਂ ਬੋਲਦਿਆਂ ਕਿਹਾ। ਰਾਹੁਲ ਗਾਂਧੀ ਜੀ ਨੂੰ ਤੁਸੀ ਜਲਦੀ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਵੇਖੋਗੇ। ਇਹ ਸੁਣ ਕੇ ਹਾਲ ਤਾਲ਼ੀਆਂ ਨਾਲ ਗੂੰਜ ਉੱਠਿਆ। ਉਹਨਾਂ ਦੱਸਿਆ ਬੀ ਜੇ ਪੀ ਇਸ ਵਾਰ ਅਪਨੀ ਚੰਮ ਦੀ ਨਹੀ ਚਲਾ ਸਕੇਗੀ। ਕਿਉਂਕਿ ਵਿਰੋਧੀ ਧਿਰ ਇਸ ਵਾਰ ਕਾਫ਼ੀ ਮਜ਼ਬੂਤੀ ਨਾਲ ਆਈ ਹੈ। ਕੋਈ ਵੀ ਮੰਨ ਮਾਨੀ ਕਿਸੇ ਵੇਲੇ ਵੀ ਬੀ ਜੇ ਪੀ ਦੀ ਪਿੱਠ ਲਗਾ ਸਕਦੀ ਹੈ। ਉਹਨਾਂ ਤੋਂ ਬਾਅਦ ਅਮਰ ਸਿੰਘ ਗੁਲਸ਼ਨ ਜੀ ਨੇ ਕਿਹਾ। ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹਰਿਆਣੇ ਵਿੱਚ ਪੁਰ ਬਹੁਮਤ ਨਾਲ ਕਾਂਗਰਸ ਸਰਕਾਰ ਬਣਾਏਗੀ। ਕਿਉਂਕਿ ਲੋਕ ਸਭਾ ਦੀਆਂ ਅੱਧੀਆਂ ਸੀਟਾਂ ਲੈਕੇ ਹਰਿਆਣੇ ਵਿੱਚ ਕਾਂਗਰਸ ਕਾਫੀ ਮਜ਼ਬੂਤ ਹੋਈ ਹੈ। ਉਹਨਾਂ ਦੱਸਿਆ ਦੁਪਿੰਦਰ ਹੁੱਡਾ ਜੀ ਆਉਣ ਵਾਲੇ ਹਰਿਆਣੇ ਦੇ ਮੁੱਖਮੰਤਰੀ ਹੋਣਗੇ। ਰਾਹੁਲ ਗਾਂਧੀ ਜੀ ਦਾ ਜਨਮ ਦਿਨ ਹੋਣ ਕਰਕੇ ਪਾਰਟੀ ਲੀਡਰਾਂ ਵੱਲੋਂ ਕੇਕ ਵੀ ਕੱਟਿਆ ਗਿਆ। ਕੇਕ ਤੋ ਬਾਅਦ ਵਾਰੋ ਵਾਰੀ ਸਟੇਜ ਤੋਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਤੇ ਪ੍ਰਸਿੱਧ ਬਿੱਜਨਸਮੈਨ ਲਖਵਿੰਦਰ ਸਿੰਘ ਪੱਪੀ ਜੀ ਸਪੈਸਲ ਤੌਰ ਤੇ ਪਹੁੰਚੇ ਹੋਏ ਸਨ। ਉਹਨਾਂ ਨਾਲ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਗੁਰਦਾਸਪੁਰ ਵੀ ਪਹੁੰਚੇ ਹੋਏ ਸਨ। ਸਰਦਾਰ ਸੁਰਜੀਤ ਸਿੰਘ ਰਾਣਾ, ਬਲਦੇਵ ਸਿੰਘ ਕੰਗ, ਸੁਰਿੰਦਰ ਸਿੰਘ ਸਿੰਦਾ ਵੀ ਪ੍ਰਧਾਨ ਅਮਰ ਸਿੰਘ ਗੁਲਸ਼ਨ ਨਾਲ ਪਹੁੰਚੇ ਹੋਏ ਸਨ। ਅਦਾਰਾ ਮਹਾਪੰਜਾਬ ਦੇ ਸੰਪਾਦਕ ਤਜਿੰਦਰ ਸਿੰਘ ਇਸ ਮੌਕੇ ਤੇ ਪਹੁੰਚੇ ਹੋਏ ਸਨ। ਉਹਨਾਂ ਵੱਲੋਂ ਅੱਖੀ ਡਿੱਠਾ ਹਾਲ ਬਿਆਨ ਕੀਤਾ ਗਿਆ ਹੈ। ਬੇਗੋਵਾਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਪਿੰਦਾ ਜੀ ਵੱਲੋਂ ਵੀ ਸੱਭ ਨੂੰ ਕਾਂਗਰਸ ਦੀ ਸਫਲਤਾ ਪੁਰਵਕ ਜਿੱਤ ਲਈ ਵਧਾਈ ਦਿੱਤੀ ਗਈ। ਇਸ ਮੌਕੇ ਤੇ ਖਿੱਚੀਆਂ ਗਈਆਂ ਤਸਵੀਰਾਂ ਅਦਾਰਾ ਮਹਾਪੰਜਾਬ ਵੱਲੋਂ ਸ਼ੇਅਰ ਕੀਤੀਆ ਜਾ ਰਹੀਆਂ ਹਨ। ਕਾਂਗਰਸ ਦੇ ਲੀਡਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ। ਸਾਰੇ ਲੀਡਰਾਂ ਨੇ ਪਾਰਟੀ ਵਿੱਚ ਕਾਫੀ ਇੰਨਜਾਏ ਕੀਤਾ।