ਕਿੰਨੇ ਕੁ ਸਹੀ ਹਨ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਸਟਾਲ ਲਾਉਣੇ ?

ਕਿੰਨੇ ਕੁ ਸਹੀ ਹਨ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਸਟਾਲ ਲਾਉਣੇ ?
ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ  ਸ਼ਹੀਦ ਕੀਤਾ ਗਿਆ। ਕਿਸੇ ਲੇਖਕ ਨੇ ਇਸ ਬਾਬਤ ਕੁੱਝ ਲਾਈਨਾਂ ਲਿਖੀਆਂ ਸਨ। ਤੱਤੀਏ ਤਵੀਏ ਨੀ ਮੇਰੇ ਗੁਰਾਂ ਨੂੰ ਸੇਕ ਨਾ ਲਾਵੀਂ। ਸ਼ਹੀਦ ਹੋ ਜਾਵੀਂ ਸ਼ਹੀਦ ਹੋ ਜਾਵੀਂ। ਕਿਸੇ ਦੀ ਭਾਵਨਾ ਗੁਰੂ ਪ੍ਰਤੀ ਕਿੰਨੀ ਡੂੰਘੀ ਹੋ ਸਕਦੀ ਹੈ। ਇਹ ਪੰਕਤੀ ਦੱਸ ਦਿੰਦੀ ਹੈ। ਹੁਣ ਦੂਜੇ ਪਾਸੇ ਨਿਉਯਾਰਕ ਦੇ ਕਿਸੇ ਵੱਡੇ ਗੁਰਦਵਾਰਾ ਸਾਹਿਬ ਵਿੱਚ ਭਾਂਤ ਭਾਂਤ ਦੇ ਖਾਣ ਪੀਣ ਦੇ ਸਟਾਲ ਲੱਗੇ ਹੋਏ ਹਨ। ਇਹ ਗੁਰੂ ਘਰ ਦੀ ਕਮੇਟੀ ਅਤੇ ਸਟਾਲ ਲਾਉਣ ਵਾਲਿਆਂ ਦੀ ਗੁਰੂ ਪ੍ਰਤੀ ਕੀ ਭਾਵਨਾ ਹੈ। ਇਹ ਸਵਾਲ ਸੰਗਤਾਂ ਨੂੰ ਪੁੱਛਣਾ ਚਾਹੀਦਾ ਹੈ। ਜਿਹੜੀਆਂ ਸੰਗਤਾਂ ਸਵਾਦ  ਲਾ ਲਾ ਕੇ ਭਾਂਤ ਭਾਂਤ ਦੇ ਸਵਾਦਿਸਟ ਖਾਣੇ ਖਾ ਰਹੀਆਂ ਸਨ। ਉਹ ਵੀ ਅਪਨੇ ਜ਼ਮੀਰ ਨਾਲ ਗੱਲ ਕਰਕੇ ਜਵਾਬ ਦੇਣ ਇਹ ਸਟਾਲ ਲਾਉਣੇ ਕਿੰਨੇ ਕੁ ਸਹੀ ਹਨ। ਸਾਡੇ ਸੱਚੇ ਪਾਤਸ਼ਾਹ ਇਸ ਦਿਨ ਸ਼ਹੀਦ ਹੋਏ ਸਨ। ਸਮੇਂ ਦੀ ਹਕੂਮਤ ਨੇ ਉਹਨਾਂ ਨੂੰ ਸ਼ਹੀਦ ਕੀਤਾ ਸੀ। ਪਰ ਅਸੀ ਉਹਨਾਂ ਦੇ ਸ਼ਹੀਦੀ ਦਿਵਸ ਤੇ ਇਹ ਕਿਹੜੀਆਂ ਨਵੀਆਂ  ਪਿਰਤਾਂ ਪਾ ਰਹੇ ਹਾਂ। ਇਹਨਾਂ ਦਾ ਸਿੱਖ ਕੌਮ ਤੁਹਾਡੇ ਕੋਲ਼ੋਂ ਹਮੇਸ਼ਾ ਜਵਾਬ ਮੰਗਦੀ ਰਹੇਗੀ। ਇਹਨਾਂ ਗੱਲਾਂ ਤੋਂ ਸੱਭ ਕੁੱਝ ਦੇਖਣ ਤੋਂ ਸਾਫ ਪਤਾ ਲੱਗਦਾ ਹੈ। ਇਹ ਲੋਕ ਜਾਂ ਤੇ ਧਰਮ ਵਾਰੇ ਬਿਲਕੁਲ ਜਾਣਕਾਰੀ ਨਹੀਂ ਰੱਖਦੇ। ਜਾਂ ਇਹ ਸਿੱਖ ਹੀ ਨਹੀ ਹਨ। ਸਾਡੇ ਸਮਾਜ ਨੂੰ ਇਹਨਾਂ ਤੇ ਸਖ਼ਤ ਐਕਸਨ ਲੈਣਾ ਚਾਹੀਦਾ ਹੈ। ਜਿਹੜੇ ਧਰਮ  ਨੂੰ ਗਲਤ ਅਤੇ ਨਵੀਆਂ ਲੀਹਾਂ ਤੇ ਚਲਾ ਰਹੇ ਹਨ। ਜਿੰਨੇ ਵੀ ਇਹ ਪ੍ਰੋਗਰਾਮ ਵਿੱਚ ਸ਼ਾਮਲ ਹਨ। ਉਹਨਾਂ ਨੂੰ ਮੀਡੀਆ ਵੱਲੋਂ ਵੀ ਸਵਾਲ ਜਵਾਬ ਕਰਨੇ ਚਾਹੀਦੇ ਹਨ। ਤਾਂ ਕਿ ਇਹਨਾਂ ਵੱਲੋਂ ਕੀਤੀ ਭੁੱਲ ਦਾ ਲੋਕਾਂ ਨੂੰ ਪਤਾ ਚੱਲੇ। ਅੱਗੇ ਤੋ ਇਹੋ ਜਿਹੀ ਕੋਈ ਹੋਰ ਭੁੱਲ ਨਾ ਕਰ ਸਕੇ। ਅਸੀ ਅਪਨੀ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖਿਆ ਹੈ। ਜਦੋ ਸ਼ਹੀਦੀ ਪੁਰਬ ਤੇ ਭਠੂਰੇ ਜਲੇਬੀਆਂ ਤੇ ਕਈ ਭਾਂਤ ਦੇ ਸਟਾਲ ਲੱਗੇ ਹੋਏ ਸਨ। ਸਾਨੂੰ ਇਹਨਾਂ ਸਟਾਲਾਂ ਦੇ ਲਾਉਣ ਦਾ ਪੁਰਾ ਪੁਰਾ ਵੇਰਵਾ ਇਹ ਲਾਉਣ ਵਾਲਿਆਂ ਨੂੰ ਪੁੱਛਣਾ ਚਾਹੀਦਾ ਹੈ। ਸ਼ਾਇਦ ਉਹ ਵੀ ਅਪਨੀ ਜਗਾ ਤੇ ਅਪਨੀ ਸੋਚ ਮੁਤਾਬਕ ਠੀਕ ਹੋਣ ,ਪਰ ਸੰਵਿਧਾਨ ਤੇ ਸਿੱਖੀ ਪ੍ਰੰਪਰਾ ਮੁਤਾਬਕ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਬਿਲਕੁਲ ਗਲਤ ਜਾਪਦੇ ਹਨ। ਇਹੋ ਜਿਹੀਆਂ ਵਾਰਦਾਤਾਂ ਤੇ ਸਾਨੂੰ ਲਗਾਮ ਪਾਉਣ ਦੀ ਜ਼ਰੂਰਤ ਹੈ। ਕਿਉਂਕਿ ਅੱਜ ਕੱਲ ਕੂੜ ਪ੍ਰਚਾਰ ਜ਼ੋਰਾਂ ਤੇ ਹੈ। ਇਸ ਬਾਬਤ ਬੋਲਣਾ ਬਹੁਤ ਜ਼ਰੂਰੀ ਹੈ।