ਭਾਰਤੀ ਕਿਸਾਨ ਯੂਨੀਅਨ (ਭਾਨੂ )ਨੇ ਪੰਜਾਬ ਚ ਵਧੇ ਟੂਲ ਰੇਟਾ ਦਾ ਕੀਤਾ ਵਿਰੋਧ।

ਭਾਰਤੀ ਕਿਸਾਨ ਯੂਨੀਅਨ (ਭਾਨੂ )ਨੇ ਪੰਜਾਬ ਚ ਵਧੇ ਟੂਲ ਰੇਟਾ ਦਾ ਕੀਤਾ ਵਿਰੋਧ।
ਲੁਧਿਆਣਾ ਤੋ ਭਾਰਤੀ ਕਿਸਾਨ ਯੂਨੀਅਨ ਭਾਨੂ ਦੇ ਪੰਜਾਬ ਪ੍ਰਧਾਨ ਪ੍ਰਭਜੋਤ ਸਿੰਘ ਜੱਸਲ  ਨੇ ਇਕ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਦੇ ਟੂਲ ਪਲਾਜਿਆ ਨੇ ਜੋ ਰੇਟਾ ਵਿੱਚ ਵਾਧਾ ਕੀਤਾ ਗਿਆ ਉਸ ਦਾ ਭਾਰਤੀ ਕਿਸਾਨ ਯੂਨੀਅਨ ਭਾਨੂ ਇਹਨਾਂ ਵਧੇ ਹੋਏ ਰੇਟਾ ਦਾ ਵਿਰੋਧ ਕਰਦੀ ਹੈ।ਉਹਨਾਂ ਨੇ ਕਿਹਾ ਕਿ ਇਹਨਾਂ ਟੂਲ ਪਲਾਜਿਆ ਦੇ ਰੇਟ ਪਹਿਲਾ ਬਹੁਤ ਯਾਦਾ ਨੇ ਉਹਨਾਂ ਨੇ ਸਰਕਾਰ ਤੋ ਮੰਗ ਕੀਤੀ ਕਿ ਜਦੋ ਵੀ ਕੋਈ ਵਿਆਕਤੀ ਗੱਡੀ ਨਵੀ ਲੈਦਾ ਹੈ ਸਰਕਾਰ ਉਸ ਤੋ ਰੋਡ ਟੈਕਸ ਦੇ ਰੂਪ ਪਹਿਲਾ ਹੀ ਲੱਖਾ ਰੁਪਏ ਲੈ ਲੈਦੀ ਹੈ।ਫਿਰ ਇਹ ਟੂਲ ਟੈਕਸ ਕਿਉ ਲਏ ਜਾਂਦੇ ਹਨ।ਪ੍ਰਧਾਨ ਨੇ ਕੇਦਰ ਦੀ ਸਰਕਾਰ ਪਾਸੋ ਮੰਗ ਕੀਤੀ ਕਿ ਪੰਜਾਬ ਦੇ ਲੋਕਾਂ ਨੂੰ ਦੋਨੋ ਹੱਥੀ ਕਿਉ ਲੁਟਿਆ ਜਾ ਰਿਹਾ ਹੈ।ਅਗਰ ਕੇਂਦਰ ਸਰਕਾਰ ਨੇ ਇਸ ਪਾਸੇ ਵੱਲ ਧਿਆਨ ਨਾ ਦਿੱਤਾ ਤਾਂ ਭਾਰਤੀ ਕਿਸਾਨ ਯੂਨੀਅਨ ਭਾਨੂ ਅਤੇ ਦੂਜੀਆ ਜੱਥੇਬੰਦੀਆ ਨੂੰ ਨਾਲ ਲੈ ਕੇ ਐਜੀਟੇਸਨ ਛੇੜਨ ਤੋ ਗੁਰੇਜ ਨਹੀ ਕਰੇਗੀ