ਨਕਲੀ ਵਸਤਾਂ ਦੀ ਤਸਕਰੀ 'ਤੇ ਨਕੇਲ ਕੱਸਣ ਦੀ ਮੁਹਿੰਮ
ਦਰਅਸਲ ਅਮਰੀਕਾ ਦੇ ਕਸਟਮ ਅਧਿਕਾਰੀਆਂ ਨੇ ਨਕਲੀ ਸਮਾਨ ਦੀ ਤਸਕਰੀ 'ਤੇ ਨਿਗਰਾਨੀ ਵਧਾ ਦਿੱਤੀ ਹੈ। ਇਸ ਦੇ ਤਹਿਤ ਹਾਲ ਹੀ ਦੇ ਮਹੀਨਿਆਂ 'ਚ ਅਮਰੀਕਾ ਜਾਣ ਵਾਲੇ ਕਈ ਭਾਰਤੀ ਵਿਦਿਆਰਥੀਆਂ ਅਤੇ ਯਾਤਰੀਆਂ ਤੋਂ ਕਈ ਮਹਿੰਗੀਆਂ ਲਗਜ਼ਰੀ ਚੀਜ਼ਾਂ ਜ਼ਬਤ ਕੀਤੀਆਂ ਗਈਆਂ ਸਨ। ਇਕ ਮੀਡੀਆ ਰਿਪੋਰਟ ਮੁਤਾਬਕ ਜੇਕਰ ਲੋਕ ਨਕਲੀ ਸਮਾਨ ਲੈ ਕੇ ਏਅਰਪੋਰਟ 'ਤੇ ਪਹੁੰਚਦੇ ਹਨ ਤਾਂ ਉਨ੍ਹਾਂ ਦਾ ਸਮਾਨ ਡਸਟਬਿਨ 'ਚ ਸੁੱਟ ਦਿੱਤਾ ਜਾਂਦਾ ਹੈ।
ਸੀ.ਬੀ.ਪੀ. ਨਿਯਮ ਕਹਿੰਦੇ ਹਨ ਕਿ ਤੁਸੀਂ ਕਿਸੇ ਵੀ ਕਿਸਮ ਦੀ ਨਕਲੀ ਵਸਤੂ ਜਿਵੇਂ ਕਿ ਕਮੀਜ਼, ਹੈਂਡਬੈਗ ਜਾਂ ਜੁੱਤੀਆਂ ਨੂੰ ਲੈ ਜਾ ਸਕਦੇ ਹੋ, ਸ਼ਰਤ ਇਹ ਹੈ ਕਿ ਇਹ ਤੁਹਾਡੀ ਨਿੱਜੀ ਵਰਤੋਂ ਲਈ ਹੋਵੇ, ਭਾਵ ਤੁਹਾਡੀ ਆਪਣੀ ਵਰਤੋਂ ਲਈ, ਨਾ ਕਿ ਵਿਕਰੀ ਜਾਂ ਵਪਾਰਕ ਵਰਤੋਂ ਲਈ ਹੋਵੇ। ਅਧਿਕਾਰੀ ਵੱਡੀ ਗਿਣਤੀ 'ਚ ਹਰ ਚੀਜ਼ 'ਤੇ ਤਿੱਖੀ ਨਜ਼ਰ ਰੱਖਦੇ ਹਨ ਅਤੇ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਕਰਨ ਤੋਂ ਬਾਅਦ ਫੈਸਲਾ ਕਰਦੇ ਹਨ ਕਿ ਇਸ ਸਮਾਨ ਦਾ ਕੀ ਕਰਨਾ ਹੈ। ਸੀ.ਪੀ.ਬੀ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸਾਲ 19,724 ਸ਼ਿਪਮੈਂਟਾਂ ਤੋਂ 23 ਮਿਲੀਅਨ ਨਕਲੀ ਸਾਮਾਨ ਜ਼ਬਤ ਕੀਤੇ ਜਾਣ ਤੋਂ ਬਾਅਦ ਜਾਂਚ ਨੂੰ ਤੇਜ਼ ਕੀਤਾ ਗਿਆ ਸੀ ਕਿਉਂਕਿ ਇਹ ਬੌਧਿਕ ਸੰਪਤੀ ਅਧਿਕਾਰਾਂ (ਆਈਪੀਆਰ) ਦੀ ਉਲੰਘਣਾ ਕਰਦਾ ਹੈ। ਜੇਕਰ ਇਹ ਚੀਜ਼ਾਂ ਅਸਲੀ ਹੁੰਦੀਆਂ ਅਤੇ ਵਾਜਬ ਕੀਮਤਾਂ 'ਤੇ ਵੇਚੀਆਂ ਜਾਂਦੀਆਂ, ਤਾਂ ਇਨ੍ਹਾਂ ਦੀ ਕੀਮਤ 2.7 ਅਰਬ ਡਾਲਰ ਹੋਣੀ ਸੀ। ਨਕਲੀ ਵਸਤੂਆਂ ਰਾਸ਼ਟਰੀ ਸੁਰੱਖਿਆ, ਜਨਤਕ ਸੁਰੱਖਿਆ ਅਤੇ ਆਰਥਿਕ ਦ੍ਰਿਸ਼ਟੀਕੋਣ ਤੋਂ ਨੁਕਸਾਨਦੇਹ ਹਨ।