ਅੱਤਵਾਦੀ ਸੰਗਠਨ ਨਾਲ ਜੁੜੇ ਵਿਅਕਤੀ ਨੂੰ PSA ਦੇ ਅਧੀਨ ਹਿਰਾਸਤ 'ਚ ਲਿਆ

ਅੱਤਵਾਦੀ ਸੰਗਠਨ ਨਾਲ ਜੁੜੇ ਵਿਅਕਤੀ ਨੂੰ PSA ਦੇ ਅਧੀਨ ਹਿਰਾਸਤ 'ਚ ਲਿਆ
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਅੱਤਵਾਦੀ ਸੰਗਠਨਾਂ ਨਾਲ ਜੁੜੇ ਇਕ ਵਿਅਕਤੀ ਨੂੰ ਸਖ਼ਤ ਜਨ ਸੁਰੱਖਿਆ ਕਾਨੂੰਨ (ਪੀ.ਐੱਸ.ਏ.) ਦੇ ਅਧੀਨ ਹਿਰਾਸਤ 'ਚ ਲਿਆ ਗਿਾ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਟਰੰਕਾ ਤਹਿਸੀਲ ਦੇ ਦਰਾਜ ਪਿੰਡ ਵਾਸੀ ਮੁਹੰਮਦ ਸ਼ਾਬਿਰ ਨੂੰ ਪੀ.ਐੱਸ.ਏ. ਦੇ ਅਧੀਨ ਹਿਰਾਸਤ 'ਚ ਲਿਆ ਗਿਆ ਹੈ। ਸਰਹੱਦੀ ਜ਼ਿਲੇ 'ਚ ਇਕ ਹਫ਼ਤੇ ਅੰਦਰ ਇਹ ਦੂਜੀ ਕਾਰਵਾਈ ਹੈ।

ਮਾਰੂਥਾ-ਕੰਥੋਲ ਪਿੰਡ ਦੇ ਅਕਬਰ ਹੁਸੈਨ ਨੂੰ ਵੀ ਇਸੇ ਕਾਨੂੰਨ ਦੇ ਅਧੀਨ 26 ਜੁਲਾਈ ਨੂੰ ਹਿਰਾਸਤ 'ਚ ਲਿਆ ਗਿਆ ਸੀ। ਇਹ ਕਾਨੂੰਨ ਅਪਰਾਧੀ ਨੂੰ ਕੁਝ ਮਾਮਲਿਆਂ 'ਚ ਬਿਨਾਂ ਕਿਸੇ ਦੋਸ਼ ਜਾਂ ਮੁਕੱਦਮੇ ਦੇ 2 ਸਾਲ ਤੱਕ ਹਿਰਾਸਤ 'ਚ ਰੱਖਣ ਦੀ ਮਨਜ਼ੂਰੀ ਦਿੰਦਾ ਹੈ। ਇਕ ਪੁਲਸ ਬੁਲਾਰੇ ਨੇ ਕਿਹਾ,''ਸ਼ਾਬਿਰ ਅੱਤਵਾਦੀ ਸੰਗਠਨਾਂ ਨਾਲ ਜੁੜਿਆ ਇਕ ਲੋੜੀਂਦਾ ਅਪਰਾਧੀ ਹੈ, ਉਸ ਨੂੰ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ 'ਤੇ ਪੀ.ਐੱਸ.ਏ. ਦੇ ਅਧੀਨ ਹਿਰਾਸਤ 'ਚ ਲਿਆ ਗਿਆ ਹੈ।'' ਉਨ੍ਹਾਂ ਦੱਸਿਆ ਕਿ ਸ਼ਾਬਿਰ ਦੀ ਹਿਰਾਸਤ ਦਾ ਆਦੇਸ਼ ਰਾਜੌਰੀ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਕੀਤਾ ਗਿਆ ਸੀ। ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹੇ 'ਚ ਗੈਰ-ਕਾਨੂੰਨੀ ਗਤੀਵਿਧੀਆਂ 'ਤੇ ਰੋਕ ਲਗਾਉਣ ਲਈ ਅਜਿਹੇ ਹੀ ਕਈ ਲੋਕਾਂ ਨੂੰ ਇਸ ਕਾਨੂੰਨ ਦੇ ਅਧੀਨ ਹਿਰਾਸਤ 'ਚ ਲਿਆ ਜਾ ਚੁੱਕਿਆ ਹੈ।