ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਮਣੀਪੁਰ ਜਾਤੀ ਹਿੰਸਾ 'ਤੇ ਚੁੱਪ ਰਹਿਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਘੱਟੋਂ-ਘੱਟ ਉਹ ਸ਼ਾਂਤੀ ਦੀ ਅਪੀਲ ਕਰ ਸਕਦੇ ਸਨ। ਦਿੱਲੀ ਵਿਧਾਨ ਸਭਾ ਵਿਚ ਕੇਜਰੀਵਾਲ ਨੇ ਕਿਹਾ ਕਿ ਜਦੋਂ ਵੀ ਦੇਸ਼ 'ਚ ਸੰਕਟ ਦੀ ਸਥਿਤੀ ਆਉਂਦੀ ਹੈ ਤਾਂ ਪ੍ਰਧਾਨ ਮੰਤਰੀ ਚੁੱਪ ਧਾਰ ਕਰ ਲੈਂਦੇ ਹਨ।
ਕੇਜਰੀਵਾਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਪਿਤਾ ਬਰਾਬਰ ਹਨ, ਉਨ੍ਹਾਂ ਨੇ ਮਣੀਪੁਰ ਦੀਆਂ ਧੀਆਂ ਤੋਂ ਮੂੰਹ ਮੋੜ ਲਿਆ। ਪੂਰਾ ਦੇਸ਼ ਪ੍ਰਧਾਨ ਮੰਤਰੀ ਦੇ ਚੁੱਪ ਦਾ ਕਾਰਨ ਪੁੱਛ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਉਹ ਚੁੱਪ ਹਨ। ਜਦੋਂ ਵੀ ਪਿਛਲੇ 9 ਸਾਲਾਂ ਵਿਚ ਸੰਕਟ ਦੀ ਸਥਿਤੀ ਆਈ ਪ੍ਰਧਾਨ ਮੰਤਰੀ ਚੁੱਪ ਰਹੇ।