ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਨ ਹੁੰਦੇ ਗੁਰਬਾਣੀ ਕੀਰਤਨ ਨੂੰ ਰਾਹੀ ਸਿੰਘਾਂ ਵੱਲੋਂ ਆਪਣੀ ਡਿਊਟੀ ਦੌਰਾਨ ਕੀਤੇ ਕੀਰਤਨ ਦੀ ਵੀਡੀਓ ਨਿੱਜੀ ਪੇਜ 'ਤੇ ਪਾਉਣ ਦਾ ਸਖਤ ਨੋਟਿਸ ਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਪੱਤਰ ਤੋਂ ਬਾਅਦ ਮੈਨੇਜਰ ਨੇ ਇਹ ਪੱਤਰ ਜਾਰੀ ਕਰ ਦਿੱਤਾ ਹੈ।
ਪੱਤਰ ਵਿਚ ਲਿਖਿਆ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਸਿੰਘਾਂ ਵੱਲੋਂ ਆਪਣੀ ਡਿਊਟੀ ਸਮੇਂ ਕੀਰਤਨ ਦਾ ਪ੍ਰਸਾਰਨ ਆਪਣੇ ਨਿੱਜੀ ਚੈਨਲਾਂ 'ਤੇ ਚਲਾਉਣ ਸਬੰਧੀ। ਮੈਨੇਜਰ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ, ਐਡੀਸ਼ਨਲ ਮੈਨੇਜਰ ਅੰਦਰਲਾ ਪ੍ਰਬੰਧ, ਇੰਚਾਰਜ ਰਾਗੀਆਂ ਸ੍ਰੀ ਦਰਬਾਰ ਸਾਹਿਬ ਪਾਸ ਉਕਤ ਅਨੁਸਾਰ ਕਾਰਵਾਈ ਕਰਨ ਹਿੱਤ, ਇੰਚਾਰਜ ਰਾਗੀਆਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਪਾਸ ਉਕਤ ਅਨੁਸਾਰ ਕਾਰਵਾਈ ਕਰਨ ਹਿੱਤ ਲਿਿਖਆ ਹੈ ਕਿ ਆਈਟੀ ਵਿੰਗ, ਸ਼੍ਰੋਮਣੀ ਕਮੇਟੀ ਵੱਲੋਂ ਪੁੱਜੀ ਰਿਪੋਰਟ ਦੇ ਅਧਾਰਪੁਰ ਲਿਖਿਆ ਜਾਂਦਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੁਝ ਰਾਗੀ ਜਥੇ ਸ਼੍ਰੋਮਣੀ ਕਮੇਟੀ ਦੇ ਯੂ-ਟਿਊਬ ਵੈੱਬ ਚੈਨਲ ਤੋਂ ਆਪਣੀ ਡਿਊਟੀ ਸਮੇਂ ਦੇ ਕੀਰਤਨ ਪ੍ਰਸਾਰਨ ਦਾ ਲਿੰਕ ਚੁੱਕ ਕੇ ਆਪਣੇ ਨਿੱਜੀ ਪੇਜ 'ਤੇ ਚਲਾ ਰਹੇ ਹਨ। ਲਿੰਕ ਆਪਣੇ ਨਿੱਜੀ ਪੇਜ ਜਾਂ ਚੈਨਲਾਂ 'ਤੇ ਪਾਉਣਾ ਗੁਰਬਾਣੀ ਪ੍ਰਸਾਰਨ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਨਿਯਮਾਂ ਅਤੇ ਕਾਪੀ ਰਾਈਟ ਦੀ ਉਲੰਘਣਾ ਹੈ। ਇਸ ਲਈ ਸਮੁੱਚੇ ਰਾਗੀ ਸਿੰਘਾਂ ਨੂੰ ਨੋਟ ਕਰਵਾ ਦਿੱਤਾ ਜਾਵੇ। ਜੇਕਰ ਅੱਗੇ ਤੋਂ ਅਜਿਹਾ ਹੋਇਆ ਤਾਂ ਸਖਤ ਕਾਰਵਾਈ ਕੀਤੀ ਜਾਵੇ।