17 ਸਾਲਾ ਨੌਜਵਾਨ ਉਪਕੀਰਤ ਸਿੰਘ ਮੁਲਤਾਨੀ ਨੂੰ ਸੋਸਾਇਟੀ ਦੀ ਲਾਈਫ ਟਾਈਮ ਮੈਂਬਰਸ਼ਿਪ ਆਫਰ ਕਰਕੇ ਅਮਰੀਕਾ ਦਾ ਰਾਸ਼ਟਰੀ ਸਨਮਾਨ ਦਿੱਤਾ

17 ਸਾਲਾ ਨੌਜਵਾਨ ਉਪਕੀਰਤ ਸਿੰਘ ਮੁਲਤਾਨੀ ਨੂੰ ਸੋਸਾਇਟੀ ਦੀ ਲਾਈਫ ਟਾਈਮ ਮੈਂਬਰਸ਼ਿਪ ਆਫਰ ਕਰਕੇ ਅਮਰੀਕਾ ਦਾ ਰਾਸ਼ਟਰੀ ਸਨਮਾਨ ਦਿੱਤਾ
ਵਿਸ਼ਵ ਪ੍ਰਸਿੱਧ ਨੋਬਲ ਪੁਰਸਕਾਰ ਸ਼ੁਰੂ ਕਰਨ ਵਾਲੇ ਪਰਿਵਾਰ ਵੱਲੋਂ ਅਮਰੀਕਾ ਵਿਚ ਗਠਿਤ ਨੈਸ਼ਨਲ ਸੋਸਾਇਟੀ ਆਫ਼ ਹਾਈ ਸਕੂਲ ਸਕਾਲਰਸ ਨੇ ਜਲੰਧਰ ਦੇ 17 ਸਾਲਾ ਨੌਜਵਾਨ ਉਪਕੀਰਤ ਸਿੰਘ ਮੁਲਤਾਨੀ ਨੂੰ ਸੋਸਾਇਟੀ ਦੀ ਲਾਈਫ ਟਾਈਮ ਮੈਂਬਰਸ਼ਿਪ ਆਫਰ ਕਰਕੇ ਅਮਰੀਕਾ ਦਾ ਰਾਸ਼ਟਰੀ ਸਨਮਾਨ ਦਿੱਤਾ ਹੈ। 
 
ਅਮਰੀਕਾ ਦੇ ਸ਼ਹਿਰ ਅਟਲਾਂਟਾ ਵਿਚ ਇਸ ਬਾਰੇ ਐਲਾਨ ਸੋਸਾਇਟੀ ਦੇ ਕੋ-ਫਾਊਂਡਰ ਅਤੇ ਪ੍ਰਧਾਨ ਜੇਮਜ ਡਬਲਯੂ ਲੇਵਿਸ ਨੇ ਕੀਤਾ। ਜ਼ਿਕਰਯੋਗ ਹੈ ਕਿ ਉਪਕੀਰਤ ਇਸ ਸਮੇਂ ਕੈਂਬ੍ਰਿਜ ਇੰਟਰਨੈਸ਼ਨਲ ਫਾਊਂਡੇਸ਼ਨ ਸਕੂਲ ਵਿਚ 10+2 ਦਾ ਵਿਦਿਆਰਥੀ ਹੈ। ਉਸ ਦੇ ਪਿਤਾ ਅਜੀਤਪਾਲ ਸਿੰਘ ਮਰਚੈਂਟ ਨੇਵੀ ਵਿਚ ਕੈਪਟਨ, ਜਦਕਿ ਮਾਤਾ ਨਵਸੰਦੀਪ ਕੌਰ ਜਲੰਧਰ ਨਗਰ ਨਿਗਮ ਵਿਚ ਸੁਪਰਿੰਟੈਂਡੈਂਟ ਅਹੁਦੇ ’ਤੇ ਹਨ।