ਸੁਖਜਿੰਦਰ ਰੰਧਾਵਾ ਦੇ ਬਿਆਨ ’ਤੇ ਸੁਨੀਲ ਜਾਖ਼ੜ ਦਾ ਪਲਟਵਾਰ

ਸੁਖਜਿੰਦਰ ਰੰਧਾਵਾ ਦੇ ਬਿਆਨ ’ਤੇ ਸੁਨੀਲ ਜਾਖ਼ੜ ਦਾ ਪਲਟਵਾਰ

ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਉਨ੍ਹਾਂ ਬਾਰੇ ਕੀਤੀ ਗਈ ਟਿੱਪਣੀ ’ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਰੰਧਾਵਾ ਸੋਚ-ਸਮਝ ਕੇ ਉਨ੍ਹਾਂ ਬਾਰੇ ਬਿਆਨ ਦੇਣ। 

ਉਹ ਆਪਣਾ ਉਹ ਸਮਾਂ ਨਹੀਂ ਭੁੱਲਣ, ਜਦੋਂ ਗੈਂਗਸਟਰ ਭਗਵਾਨਪੁਰੀਆ ਦੇ ਮਾਮਲੇ ’ਚ ਉਨ੍ਹਾਂ ਨੇ ਖੁਦ ਦਾ ਮਜ਼ਾਕ ਬਣਵਾਇਆ ਹੋਇਆ ਸੀ, ਉਦੋਂ ਮੈਂ ਹੀ ਉਨ੍ਹਾਂ ਦੀ ਬੁਰੇ ਸਮੇਂ ’ਚ ਬਾਂਹ ਫੜ੍ਹਣ ਲਈ ਅੱਗੇ ਆਇਆ ਸੀ। ਜਾਖੜ ਨੇ ਕਿਹਾ ਕਿ ਰੰਧਾਵਾ ਉਨ੍ਹਾਂ ਦੇ ਪੁਰਾਣੇ ਮਿੱਤਰ ਰਹੇ ਹਨ ਪਰ ਜੇਕਰ ਸਿਰਫ਼ ਰਾਜਨੀਤੀ ਚਮਕਾਉਣ ਲਈ ਉਹ ਅਜਿਹੀਆਂ ਗੱਲਾਂ ਕਰਨਗੇ ਤਾਂ ਇਹ ਯਾਦ ਰੱਖਣ ਕਿ ਜੇਕਰ ਉਹ ਬੋਲਣ ’ਤੇ ਆਏ ਤਾਂ ਰੰਧਾਵਾ ਨੂੰ ਮੂੰਹ ਲੁਕਾਉਣ ਨੂੰ ਵੀ ਜਗ੍ਹਾ ਨਹੀਂ ਮਿਲੇਗੀ। ਵਇਥੇ ਪਾਰਟੀ ਦਫ਼ਤਰ ਵਿਚ ਕਈ ਕਾਂਗਰਸ ਨੇਤਾਵਾਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਉਣ ਤੋਂ ਬਾਅਦ ਗੱਲਬਾਤ ਦੌਰਾਨ ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਾਸਨ ਵਿਚ ਪੰਜਾਬ ਦੀ ਕਾਨੂੰਨ-ਵਿਵਸਥਾ ਦਾ ਜਨਾਜ਼ਾ ਨਿਕਲ ਰਿਹਾ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਹੁਣ ਤਾਂ ਸਰਪੰਚਾਂ ਨੂੰ ਵੀ ਫਿਰੌਤੀ ਦੇ ਫ਼ੋਨ ਆਉਣ ਲੱਗੇ ਹਨ।