ਸਤੀਸ਼, ਆਕਰਸ਼ੀ ਜਰਮਨ ਓਪਨ ਦੇ ਦੂਜੇ ਦੌਰ ਵਿੱਚ ਪੁੱਜੇ
ਦੁਨੀਆ ਦੇ 50ਵੇਂ ਨੰਬਰ ਦੇ ਖਿਡਾਰੀ ਸਤੀਸ਼ ਨੇ ਪਹਿਲੇ ਦੌਰ ਦੇ ਮੈਚ 'ਚ ਦੁਨੀਆ ਦੇ 45ਵੇਂ ਨੰਬਰ ਦੇ ਖਿਡਾਰੀ ਇਜ਼ਰਾਈਲ ਦੇ ਮੀਸ਼ਾ ਜਿਲਬਰਮੈਨ ਨੂੰ 21-18, 19-21, 21-19 ਨਾਲ ਹਰਾਇਆ। ਅਗਲੇ ਦੌਰ ਵਿੱਚ ਉਸ ਦਾ ਸਾਹਮਣਾ ਆਇਰਲੈਂਡ ਦੇ ਐਨਹਾਟ ਨਗੁਏਨ ਨਾਲ ਹੋਵੇਗਾ। ਅਕਰਸ਼ੀ ਨੇ ਪਹਿਲੇ ਦੌਰ ਦੇ ਸਖ਼ਤ ਮੁਕਾਬਲੇ ਵਿੱਚ 63 ਮਿੰਟ ਵਿੱਚ ਯੂਕਰੇਨ ਦੀ ਪੋਲੀਨਾ ਬੁਹਾਰੋਵਾ ਨੂੰ 21-23, 21-17, 21-11 ਨਾਲ ਹਰਾਇਆ। ਵਿਸ਼ਵ ਦੀ 43ਵੇਂ ਨੰਬਰ ਦੀ ਖਿਡਾਰਨ ਅਕਰਸ਼ੀ ਅਗਲੇ ਦੌਰ ਵਿੱਚ ਛੇਵਾਂ ਦਰਜਾ ਪ੍ਰਾਪਤ ਡੈਨਮਾਰਕ ਦੀ ਮੀਆ ਬਲਿਚਫੇਲਡ ਨਾਲ ਭਿੜੇਗੀ।