ਫਾਜ਼ਿਲਕਾ ‘ਚ ਸਤਲੁਜ ਦਰਿਆ ਦੇ ਪਾਣੀ ਦਾ ਘਟਿਆ ਪੱਧਰ ....
ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ‘ਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ। ਜਿਸ ਤੋਂ ਬਾਅਦ ਇਨ੍ਹਾਂ ਪਿੰਡਾਂ ਵਿੱਚ ਜਨਜੀਵਨ ਆਪਣੇ ਪੁਰਾਣੇ ਰੂਟੀਨ ਵਿੱਚ ਪਰਤਣਾ ਸ਼ੁਰੂ ਹੋ ਗਿਆ ਹੈ। ਕਾਵਾਂਵਾਲੀ ਪੁੱਲ ਤੋਂ ਪਾਰ ਪੰਜ ਪਿੰਡਾਂ ਵਿੱਚ ਸੜਕੀ ਸੰਪਰਕ ਬਹਾਲ ਕਰ ਦਿੱਤਾ ਗਿਆ ਹੈ, ਜਦੋਂ ਕਿ ਪਾਣੀ ਦਾ ਪੱਧਰ ਹੋਰ ਹੇਠਾਂ ਜਾਣ ਤੋਂ ਬਾਅਦ ਬਾਕੀ ਪਿੰਡਾਂ ਵਿੱਚ ਸੜਕੀ ਸੰਪਰਕ ਸਥਾਪਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਦੱਸਿਆ ਕਿ ਹੁਸੈਨੀਵਾਲਾ ਹੈੱਡਵਰਕਸ ਤੋਂ 141381 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਹਾਲਾਂਕਿ ਪਹਿਲਾਂ ਦੇ ਮੁਕਾਬਲੇ ਇਸ ‘ਚ ਕਰੀਬ 50 ਫੀਸਦੀ ਦੀ ਕਮੀ ਆਈ ਹੈ। ਜਿਸ ਕਾਰਨ ਫਾਜ਼ਿਲਕਾ ‘ਚ ਪਾਣੀ ਦਾ ਅਸਰ ਘੱਟ ਹੋਣਾ ਸ਼ੁਰੂ ਹੋ ਗਿਆ ਹੈ। ਭੈਣੀ ਰਾਮ ਸਿੰਘ, ਝੰਗੜ ਭੈਣੀ, ਚੱਕ ਰੁਹੇਲਾ, ਤੇਜਾ ਰੁਹੇਲਾ ਅਤੇ ਮਹਾਤਮ ਨਗਰ ਤੱਕ ਸੜਕ ਨੂੰ ਰਸਮੀ ਤੌਰ ’ਤੇ ਬਹਾਲ ਕਰ ਦਿੱਤਾ ਗਿਆ ਹੈ।