ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਜੇ ਜੇਲ੍ਹ ਤੋਂ ਨਹੀਂ ਆਉਣਗੇ ਬਾਹਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਬੀਤੇ ਦਿਨ ਇਸਲਾਮਾਬਾਦ ਹਾਈਕੋਰਟ ਤੋਂ ਮਿਲੀ ਰਾਹਤ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਕਿ ਉਹ ਦੁਬਾਰਾ ਜੇਲ੍ਹ 'ਚ ਹੋਣਗੇ। ਦਰਅਸਲ, ਸਥਾਨਕ ਮੀਡੀਆ ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਸਿਫਰ ਮਾਮਲੇ 'ਚ ਇਮਰਾਨ ਦੀ ਨਿਆਂਇਕ ਹਿਰਾਸਤ 13 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਹਿਰਾਸਤ ਦੀ ਮਿਆਦ ਵਧਣ ਤੋਂ ਬਾਅਦ ਸਲਾਖਾਂ ਪਿੱਛੇ ਰਹਿਣਗੇ। ਇਮਰਾਨ ਨੂੰ ਬੀਤੇ ਦਿਨ ਤੋਸ਼ਾਖਾਨਾ ਮਾਮਲੇ 'ਚ ਰਾਹਤ ਮਿਲੀ ਹੈ। ਗੁੰਮਸ਼ੁਦਾ ਸਿਫਰ ਕੇਸ ਦੀ ਸੁਣਵਾਈ ਲਈ ਜੱਜ ਅਬੂਲ ਹਸਨਤ ਜ਼ੁਲਕਾਰਨੈਨ ਅੱਜ ਜੇਲ੍ਹ ਪੁੱਜੇ। ਉਨ੍ਹਾਂ ਨੇ ਫੈਸਲਾ ਸੁਣਾਇਆ ਕਿ ਇਮਰਾਨ ਦੀ ਹਿਰਾਸਤ ਦੀ ਮਿਆਦ ਵਧਾਈ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸਿਫਰ ਇੱਕ ਸਰਕਾਰੀ ਦਸਤਾਵੇਜ਼ ਹੈ, ਜਿਸ ਨੂੰ ਇਮਰਾਨ ਨੇ ਪਿਛਲੇ ਸਾਲ ਆਪਣੀ ਸਿਆਸੀ ਰੈਲੀ ਦੌਰਾਨ ਪੀਐਮ ਦਫ਼ਤਰ ਤੋਂ ਬਾਹਰ ਕੱਢਣ ਤੋਂ ਪਹਿਲਾਂ ਲਹਿਰਾਇਆ ਸੀ।