ਦੱਖਣੀ ਅਫਰੀਕਾ ਦੇ ਜੋਹਾਨਸਬਰਗ ਸ਼ਹਿਰ ਵਿੱਚ 15ਵਾਂ ਬ੍ਰਿਕਸ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਇੱਥੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਪ੍ਰੇਮ ਦੀ ਮਿਸਾਲ ਕਾਇਮ ਕੀਤੀ। ਦਰਅਸਲ ਜਦੋਂ ਪੀ.ਐੱਮ ਮੋਦੀ ਗਰੁੱਪ ਫੋਟੋ ਲਈ ਸਟੇਜ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਜ਼ਮੀਨ 'ਤੇ ਰੱਖਿਆ ਤਿਰੰਗਾ ਦੇਖਿਆ। ਦੂਜੇ ਦੇਸ਼ਾਂ ਦੇ ਝੰਡੇ ਵੀ ਇੱਥੇ ਰੱਖੇ ਗਏ ਸਨ। ਇਹਨਾਂ ਝੰਡਿਆਂ ਨੂੰ ਮਾਰਕਰ ਵਜੋਂ ਰੱਖਿਆ ਗਿਆ ਸੀ, ਜਿਸ ਦਾ ਮਕਸਦ ਸਾਰੇ ਨੇਤਾਵਾਂ ਨੂੰ ਉਨ੍ਹਾਂ ਦੇ ਖੜ੍ਹੇ ਹੋਣ ਦੀ ਜਗ੍ਹਾ ਬਾਰੇ ਦੱਸਣਾ ਸੀ। ਜਦੋਂ ਪੀ.ਐੱਮ ਮੋਦੀ ਸਟੇਜ 'ਤੇ ਪਹੁੰਚੇ ਤਾਂ ਉਹਨਾਂ ਨੇ ਤਿਰੰਗਾ ਚੁੱਕ ਕੇ ਆਪਣੀ ਜੇਬ ਵਿੱਚ ਰੱਖਿਆ। ਉਹਨਾਂ ਨੂੰ ਦੇਖ ਕੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਵੀ ਆਪਣੇ ਦੇਸ਼ ਦਾ ਝੰਡਾ ਜ਼ਮੀਨ ਤੋਂ ਚੁੱਕ ਲਿਆ।