ਰੂਸ ਤੋਂ ਭਾਰਤ ਨੂੰ ਹੋਣ ਵਾਲੇ ਕੱਚੇ ਤੇਲ ਦੇ ਨਿਰਯਾਤ ਵਿੱਚ 9 ਮਹੀਨਿਆਂ ਵਿੱਚ ਪਹਿਲੀ ਵਾਰ ਗਿਰਾਵਟ ਦਰਜ ਕੀਤੀ ਗਈ ਹੈ। ਕਾਰੋਬਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਓਪੇਕ ਪਲੱਸ ਵੱਲੋਂ ਕਟੌਤੀ ਕੀਤੇ ਜਾਣ ਕਾਰਨ ਸਾਊਦੀ ਅਰਬ ਤੋਂ ਆਯਾਤ ਦੋ ਤੋਂ ਢਾਈ ਸਾਲ 'ਚ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ। ਦੁਨੀਆ ਦੇ ਦੋ ਸਭ ਤੋਂ ਵੱਡੇ ਕੱਚੇ ਤੇਲ ਦੇ ਆਯਾਤਕਾਰਾਂ ਚੀਨ ਅਤੇ ਭਾਰਤ ਨੇ ਜੁਲਾਈ ਤੋਂ ਬਾਅਦ ਰੂਸ ਅਤੇ ਸਾਊਦੀ ਅਰਬ ਤੋਂ ਆਯਾਤ ਘਟਾ ਦਿੱਤਾ ਹੈ।