ਅਣਵਰਤੇ ਫੰਡਾਂ ਦੀ ਖ਼ਜ਼ਾਨੇ ’ਚ ਹੋਵੇਗੀ ਵਾਪਸੀ ਸਾਰੇ ਵਿਭਾਗਾਂ ਨੂੰ 10 ਮਾਰਚ ਤੱਕ ਪੈਸਾ ਮੋੜਨ ਲਈ ਕਿਹਾ

ਅਣਵਰਤੇ ਫੰਡਾਂ ਦੀ ਖ਼ਜ਼ਾਨੇ ’ਚ ਹੋਵੇਗੀ ਵਾਪਸੀ ਸਾਰੇ ਵਿਭਾਗਾਂ ਨੂੰ 10 ਮਾਰਚ ਤੱਕ ਪੈਸਾ ਮੋੜਨ ਲਈ ਕਿਹਾ

ਕਰੀਬ 44 ਵਿਭਾਗਾਂ ਤੋਂ ਵਿੱਤ ਵਿਭਾਗ ਨੇ ਲੇਖਾ-ਜੋਖਾ ਮੰਗਿਆ ਹੈ ਅਤੇ ਕਿਹਾ ਹੈ ਕਿ ਜਿਹੜੀ ਅਣਵਰਤੀ ਰਾਸ਼ੀ ਬੈਂਕਾਂ ਵਿਚ ਪਈ ਹੈ, ਉਨ੍ਹਾਂ ਨੂੰ ਵਿਆਜ ਸਮੇਤ ਖ਼ਜ਼ਾਨੇ ਵਿਚ ਵਾਪਸ ਕੀਤਾ ਜਾਵੇ।

ਵਿੱਤ ਵਿਭਾਗ ਨੇ ਪੰਜਾਬ ਖ਼ਜ਼ਾਨਾ ਨਿਯਮਾਂ ਦੇ ਰੂਲ 219 ਦੇ ਹਵਾਲੇ ਨਾਲ ਕਿਹਾ ਹੈ ਕਿ ਖ਼ਜ਼ਾਨੇ ਤੋਂ ਫੰਡਾਂ ਨੂੰ ਡਰਾਅ ਕਰਕੇ ਬੈਂਕਾਂ ਵਿਚਲੇ ਸਰਕਾਰੀ ਖਾਤਿਆਂ ਵਿਚ ਪੈਸਾ ਡੰਪ ਨਹੀਂ ਕੀਤਾ ਜਾ ਸਕਦਾ ਹੈ। ਸਾਲ 2023-24 ਦੌਰਾਨ ਖਾਤਿਆਂ ਵਿਚ ਪਈ ਅਣਵਰਤੀ ਰਾਸ਼ੀ ਨੂੰ ਰਾਜ ਦੇ ਕਨਸੋਲੀਡੇਟਿਡ ਫੰਡ ਵਿਚ ਜਮ੍ਹਾ ਕਰਾਏ ਜਾਣ ਬਾਰੇ ਕਿਹਾ ਗਿਆ ਹੈ। ਸੂਬਾ ਸਰਕਾਰ ਵੱਲੋਂ ਇਸ ਵਿੱਤੀ ਸਾਲ ਦੌਰਾਨ ਸਕੀਮਾਂ/ਪ੍ਰਾਜੈਕਟਾਂ/ਪ੍ਰੋਗਰਾਮਾਂ ਅਤੇ ਡਿਪਾਜ਼ਿਟ ਵਰਕ ਅਧੀਨ ਪੈਸਾ ਜਾਰੀ ਕੀਤਾ ਗਿਆ ਸੀ।