ਭਾਰਤ ’ਚ ਬੇਰੁਜ਼ਗਾਰੀ ਦਰ ਪਾਕਿਸਤਾਨ ਨਾਲੋਂ ਦੁੱਗਣੀ: ਰਾਹੁਲ ਗਾਂਧੀ ਦੇਸ਼ ਦੀ ਆਰਥਿਕ ਤੇ ਰੁਜ਼ਗਾਰ ਪੱਖੋਂ ਮਾੜੀ ਸਥਿਤੀ ਲਈ ਜੀਐੱਸਟੀ ਤੇ ਨੋਟਬੰਦੀ ਜ਼ਿੰਮੇਵਾਰ ਕਰਾਰ

ਭਾਰਤ ’ਚ ਬੇਰੁਜ਼ਗਾਰੀ ਦਰ ਪਾਕਿਸਤਾਨ ਨਾਲੋਂ ਦੁੱਗਣੀ: ਰਾਹੁਲ ਗਾਂਧੀ ਦੇਸ਼ ਦੀ ਆਰਥਿਕ ਤੇ ਰੁਜ਼ਗਾਰ ਪੱਖੋਂ ਮਾੜੀ ਸਥਿਤੀ ਲਈ ਜੀਐੱਸਟੀ ਤੇ ਨੋਟਬੰਦੀ ਜ਼ਿੰਮੇਵਾਰ ਕਰਾਰ
‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਗਵਾਲੀਅਰ ’ਚ ਰੈਲੀ ਮੌਕੇ ਉਨ੍ਹਾਂ ਆਖਿਆ ਕਿ ਇਹ ਸਥਿਤੀ ਪ੍ਰਧਾਨ ਮੰਤਰੀ ਨਰਿੰਦਰ ਦੀਆਂ ਮਾੜੀਆਂ ਵਿੱਤੀ ਨੀਤੀਆਂ ਕਾਰਨ ਪੈਦਾ ਹੋਈ ਜਿਸ ਦੇ ਨਤੀਜੇ ਵਜੋਂ ਦੇਸ਼ ’ਚ ‘‘ਛੋਟੇ ਤੇ ਦਰਮਿਆਨੇ ਉਦਯੋਗ’’ ਤਬਾਹ ਹੋ ਗਏ। ਰਾਹੁਲ ਗਾਂਧੀ ਨੇ ਆਖਿਆ ਕਿ ਇੱਥੋਂ ਤੱਕ ਆਰਥਿਕ ਤੇ ਰੁਜ਼ਗਾਰ ਪੱਖੋਂ ਭਾਰਤ ਦੀ ਕਾਰਗੁਜ਼ਾਰੀ ਭੂਟਾਨ ਤੇ ਬੰਗਲਾਦੇਸ਼ ਤੋਂ ਵੀ ਮਾੜੀ ਹੈ।