ਬੇਭਰੋਸਗੀ ਮਤੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵਾਕਆਊਟ ਕਰ ਦਿੱਤਾ ਹੈ। ਵਿਰੋਧੀ ਧਿਰ ਮਨੀਪੁਰ ਨੂੰ ਲੈ ਕੇ ਲਗਾਤਾਰ ਨਾਅਰੇਬਾਜ਼ੀ ਕਰ ਰਹੀ ਸੀ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਾਕਆਊਟ 'ਤੇ ਪੀਐਮ ਮੋਦੀ ਨੇ ਕਿਹਾ ਕਿ ਇਹ ਇਨ੍ਹਾਂ ਲੋਕਾਂ ਦਾ ਕੰਮ ਹੈ। ਕੂੜਾ ਸੁੱਟੋ, ਝੂਠ ਬੋਲੋ ਅਤੇ ਭੱਜੋ। ਵਿਰੋਧੀ ਧਿਰ ਕੋਲ ਸੁਣਨ ਦਾ ਸਬਰ ਨਹੀਂ ਹੈ।
ਮਨੀਪੁਰ ਦੇ ਮੁੱਦੇ 'ਤੇ ਚਰਚਾ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਅਮਿਤ ਸ਼ਾਹ ਨੇ ਕੱਲ੍ਹ ਸਦਨ ਵਿੱਚ ਮਨੀਪੁਰ ਬਾਰੇ ਵਿਸਥਾਰ ਨਾਲ ਦੱਸਿਆ। ਜਲਦੀ ਹੀ ਮਨੀਪੁਰ ਵਿੱਚ ਸ਼ਾਂਤੀ ਦਾ ਸੂਰਜ ਚੜ੍ਹੇਗਾ। ਦੇਸ਼ ਮਨੀਪੁਰ ਦੇ ਲੋਕਾਂ, ਭੈਣਾਂ ਅਤੇ ਧੀਆਂ ਦੇ ਨਾਲ ਹੈ।
ਪ੍ਰਧਾਨ ਮੰਤਰੀ ਦੇ ਸਦਨ ਨੂੰ ਸੰਬੋਧਨ ਦੌਰਾਨ ਕਾਂਗਰਸ ਨੇਤਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਲੋਕ ਸਭਾ ਤੋਂ ਵਾਕਆਊਟ ਕਰ ਗਏ।