ਕੁਝ ਦਿਨ ਪਹਿਲਾਂ ਅਮਰੀਕਾ ਦੇ ਇੱਕ ਸੁਵਿਧਾ ਸਟੋਰ 'ਤੇ ਇਕ ਸਿੱਖ ਵਿਅਕਤੀ ਅਤੇ ਹੋਰ ਵਰਕਰਾਂ ਵੱਲੋਂ ਲੁਟੇਰੇ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਇਹ ਵਿਅਕਤੀ ਦੁਕਾਨ 'ਤੇ ਜਬਰੀ ਲੁੱਟ ਕਰਦੇ ਫੜਿਆ ਗਿਆ ਅਤੇ ਜਦੋਂ ਕਰਮਚਾਰੀ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਨੇ ਉਸਨੂੰ ਚਾਕੂ ਵਿਖਾਉਂਦਿਆਂ ਧਮਕੀ ਵੀ ਦਿੱਤੀ। ਇਸ ਮਗਰੋਂ ਸਟੋਰ ਦੇ ਕਰਮਚਾਰੀ ਨੇ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਫੈਸਲਾ ਕੀਤਾ ਅਤੇ ਹਿੰਮਤ ਕਰਦਿਆਂ ਲੁਟੇਰੇ ਦੀ ਬਾਂਹ ਫੜ ਲਈ, ਜਦੋਂ ਕਿ ਸਿੱਖ ਵਿਅਕਤੀ ਨੇ ਡੰਡਾ ਫੜ ਲੁਟੇਰੇ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦ ਕਿ ਸਟੋਰ 'ਤੇ ਮੌਜੂਦ ਇੱਕ ਹੋਰ ਵਿਅਕਤੀ ਨੇ ਪੂਰਾ ਘਟਨਾਕ੍ਰਮ ਰਿਕਾਰਡ ਕਰ ਲਿਆ।