ਟਰੱਕ ਡਰਾਈਵਰ ਵਿਚਾਈ ਉਲੇਕ (54) ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਟਰੇਨ ਨੂੰ ਆਉਂਦਿਆਂ ਦੇਖਿਆ ਅਤੇ ਚੇਤਾਵਨੀ ਹਾਰਨ ਸੁਣਨ ਤੋਂ ਬਾਅਦ ਉਸ ਨੇ ਟਰੱਕ ਦੀ ਰਫ਼ਤਾਰ ਹੌਲੀ ਕਰ ਦਿੱਤੀ ਪਰ ਵਾਹਨ ਵਿੱਚ ਸਵਾਰ ਯਾਤਰੀਆਂ ਨੇ ਉਸਨੂੰ ਅੱਗੇ ਵਧਣ ਲਈ ਕਿਹਾ।
ਥਾਈਲੈਂਡ ਦੇ ਪੂਰਬੀ ਸੂਬੇ ਵਿੱਚ ਇੱਕ ਮਾਲ ਗੱਡੀ ਨੇ ਪਟੜੀ ਪਾਰ ਕਰ ਰਹੇ ਇੱਕ ਪਿਕਅੱਪ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਥਾਈਲੈਂਡ ਦੇ ਰਾਜ ਰੇਲਵੇ ਅਨੁਸਾਰ, ਇਹ ਘਟਨਾ ਵੀਰਵਾਰ ਤੜਕੇ 2.20 ਵਜੇ ਦੇ ਕਰੀਬ ਚਾਚੋਏਂਗਸਾਓ ਸੂਬੇ ਦੇ ਮੁਏਂਗ ਜ਼ਿਲ੍ਹੇ ਵਿੱਚ ਵਾਪਰੀ। ਇਸ ਹਾਦਸੇ 'ਚ 4 ਲੋਕ ਜ਼ਖਮੀ ਹੋ ਗਏ ਹਨ।