ਮੁਹਾਲੀ ਵਿਖੇ ਹੋਈ ਪੰਜਾਬ ਤੈਰਾਕੀ ਚੈਂਪੀਅਨਸ਼ਿਪ ਵਿਚ ਪਟਿਆਲਾ ਦੇ ਤੈਰਾਕਾਂ ਨੇ ਮੈਡਲਾਂ ਦੇ ਗੱਫੇ ਜਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਚੈਂਪੀਅਨਸ਼ਿਪ ਵਿਚ ਸਭ ਤੋਂ ਵੱਧ ਮੈਡਲ ਪਟਿਆਲਾ ਦੇ ਨਗਰ ਨਿਗਮ ਸਾਹਮਣੇ ਸਥਿਤ ਸਰਕਾਰੀ ਤੈਰਾਕੀ ਪੂਲ ਦੇ ਤੈਰਾਕਾਂ ਨੇ ਜਿੱਤੇ ਹਨ।
ਇਹਨਾਂ ਵਿਚ ਰਣਵਿਜੈ ਸਿੰਘ ਚਹਿਲ ਨੇ 7 ਮੈਡਲ, ਆਦਿਲ ਸਲੁਜਾ ਨੇ 8 ਮੈਡਲ, ਅਲਾਇਨਾ ਸ਼ਰਮਾ ਨੇ 3 ਮੈਡਲ, ਤ੍ਰਿਪਤ ਕੌਰ ਨੇ 1, ਮਨਸੀਰਤ ਨੇ 1 ਮੈਡਲ, ਜਸਲੀਨ ਨੇ 2 ਮੈਡਲ, ਹਸਰਤ ਚਹਿਲ ਨੇ 1 ਮੈਡਲ, ਯਸ਼ਵਰਧਨ ਨੇ 1 ਮੈਡਲ, ਯੂਵਦੀਪ ਨੇ 1 ਮੈਡਲ ਅਤੇ ਸਤਕਰਤਾਰ ਨੇ 3 ਮੈਡਲ ਜਿੱਤੇ ਹਨ ਜਦੋਂ ਕਿ ਰਣਵਿਜੈ ਸਿੰਘ ਚਹਿਲ ਅਤੇ ਅਲਾਇਨਾ ਸ਼ਰਮਾ ਦੀ ਚੋਣ ਉਡ਼ੀਸਾ ਵਿੱਚ ਹੋ ਰਹੀ ਕੌਮੀ ਚੈਂਪੀਅਨਸ਼ਿਪ ਲਈ ਹੋ ਗਈ ਹੈ।