'ਮਨੀਪੁਰ 'ਚ ਭਾਰਤ ਮਾਤਾ ਦੀ ਹੱਤਿਆ ਹੋਈ ਹੈ', ਲੋਕ ਸਭਾ 'ਚ ਰਾਹੁਲ ਦੇ ਬਿਆਨ ਨਾਲ ਮਚਿਆ ਘਮਾਸਾਨ

'ਮਨੀਪੁਰ 'ਚ ਭਾਰਤ ਮਾਤਾ ਦੀ ਹੱਤਿਆ ਹੋਈ ਹੈ', ਲੋਕ ਸਭਾ 'ਚ ਰਾਹੁਲ ਦੇ ਬਿਆਨ ਨਾਲ ਮਚਿਆ ਘਮਾਸਾਨ

ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਬੇਭਰੋਸਗੀ ਮਤੇ 'ਤੇ ਬਹਿਸ 'ਚ ਹਿੱਸਾ ਲਿਆ। ਰਾਹੁਲ ਗਾਂਧੀ ਨੇ ਆਪਣੇ ਸੰਬੋਧਨ 'ਚ ਭਾਰਤ ਜੋੜੋ ਯਾਤਰਾ, ਮਨੀਪੁਰ ਹਿੰਸਾ ਅਤੇ ਹੋਰ ਕਈ ਮੁੱਦਿਆਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਭਾਸ਼ਣ ਦੀ ਸ਼ੁਰੂਆਤ 'ਚ ਰਾਹੁਲ ਗਾਂਧੀ ਨੇ ਕਿਹਾ, 'ਅੱਜ ਦਾ ਭਾਸ਼ਣ ਅਡਾਨੀ 'ਤੇ ਨਹੀਂ ਹੈ, ਇਸ ਲਈ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਅੱਜ ਮੈਂ ਦਿਲ ਤੋਂ ਨਹੀਂ, ਦਿਮਾਗ ਤੋਂ ਬੋਲਾਂਗਾ।'

- ਰਾਹੁਲ ਗਾਂਧੀ ਨੇ ਕਿਹਾ, ਲੋਕ ਮੈਨੂੰ ਪੁੱਛਦੇ ਹਨ ਕਿ ਤੁਸੀਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕਿਉਂ ਜਾ ਰਹੇ ਹੋ, ਲੋਕ ਮੈਨੂੰ ਪੁੱਛਦੇ ਸਨ, ਸ਼ੁਰੂ ਵਿਚ ਮੈਨੂੰ ਜਵਾਬ ਨਹੀਂ ਆਉਂਦਾ ਸੀ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਇਹ ਯਾਤਰਾ ਕਿਉਂ ਕਰ ਰਿਹਾ ਸੀ। ਕੁਝ ਸਮੇਂ ਬਾਅਦ ਗੱਲ ਸਮਝ ਵਿਚ ਆਉਣ ਲੱਗੀ। ਜਿਸ ਚੀਜ਼ ਲਈ ਮੈਂ ਮਰਨ ਲਈ ਤਿਆਰ ਹਾਂ, ਮੈਂ ਜਿਸ ਚੀਜ਼ ਲਈ ਮੋਦੀ ਜੀ ਦੀ ਜੇਲ੍ਹ ਜਾਣ ਲਈ ਤਿਆਰ ਹਾਂ, ਜਿਸ ਚੀਜ਼ ਲਈ 10 ਸਾਲ ਤੱਕ ਹਰ ਰੋਜ਼ ਗਾਲਾਂ ਖਾਧੀਆਂ, ਮੈਂ ਉਸ ਚੀਜ਼ ਨੂੰ ਸਮਝਣਾ ਚਾਹੰੁਦਾ ਹਾਂ।