ਜਲੰਧਰ ਡੀ. ਸੀ. ਵਲੋਂ ਹੁਕਮ ਜਾਰੀ, 28 ਅਗਸਤ ਤੋਂ ਲਾਗੂ ਹੋਣਗੇ ਨਵੇਂ ਕੁਲੈਕਟਰ ਰੇਟ....

ਜਲੰਧਰ ਡੀ. ਸੀ. ਵਲੋਂ ਹੁਕਮ ਜਾਰੀ, 28 ਅਗਸਤ ਤੋਂ ਲਾਗੂ ਹੋਣਗੇ ਨਵੇਂ ਕੁਲੈਕਟਰ ਰੇਟ....

ਪੰਜਾਬ ਸਰਕਾਰ ਦੇ ਮਾਲੀਏ ’ਚ ਵਾਧਾ ਕਰਨ ਦੇ ਮੰਤਵ ਅਤੇ ਲੋਕਾਂ ਦੇ ਹਿੱਤਾਂ ਦੀ ਸੁਰੱਖਿਆ ਦੇ ਮਦੇਨਜ਼ਰ ਜ਼ਿਲ੍ਹਾ ਕੁਲੈਕਟਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਜ਼ਿਲ੍ਹਾ ਜਲੰਧਰ ’ਚ ਨਵੇਂ ਕੁਲੈਕਟਰ ਰੇਟ ਜਾਰੀ ਕੀਤੇ ਗਏ। ਇਹ ਰੇਟ ਔਸਤਨ 10 ਫੀਸਦੀ ਦੇ ਵਾਧੇ ਨਾਲ ਜ਼ਿਲ੍ਹੇ ’ਚ ਸਾਲ 2023-24 ਲਈ 28 ਅਗਸਤ 2023 ਤੋਂ ਲਾਗੂ ਹੋ ਜਾਣਗੇ।  ਜ਼ਿਲ੍ਹਾ ਕੁਲੈਕਟਰ ਵਲੋਂ ਪੰਜਾਬ ਸਟੈਂਪ (ਡੀਲਿੰਗ ਆਫ਼ ਅੰਡਰ ਵੈਲਿਊਡ ਇੰਸਟਰੂਮੈਂਟ) ਨਿਯਮ 1983 ਦੇ ਨਿਯਮ 3-ਏ ਅਧੀਨ ਮਿਲੇ ਅਧਿਕਾਰਾਂ ਅਨੁਸਾਰ ਸਾਲ 2023-24 ਦੌਰਾਨ ਜ਼ਿਲ੍ਹਾ ਜਲੰਧਰ ’ਚ ਆਉਂਦੀਆਂ ਜ਼ਮੀਨਾਂ/ਜਾਇਦਾਦਾਂ ਦਾ ਘੱਟੋ-ਘੱਟ ਮੁੱਲ ਖੇਤਰ ਅਤੇ ਸ੍ਰੇਣੀ ਅਨੁਸਾਰ ਕਿਸੇ ਵੀ ਜਾਇਦਾਦ ਦੇ ਤਬਾਦਲੇ ’ਤੇ ਸਰਕਾਰੀ ਹਦਾਇਤਾਂ ਅਨੁਸਾਰ ਸਟੈਂਪ ਡਿਊਟੀ  ਲਗਾਉਣ ਦੇ ਮੰਤਵ ਅਧੀਨ ਨਿਰਧਾਰਿਤ ਕੀਤਾ ਗਿਆ ਹੈ।