ਪੁਤਿਨ ਦੇ ਪ੍ਰਮਾਣੂ ਧਮਕੀ ਦੇ ਅੱਗੇ ਝੁਕਣਾ ਪੂਰੀ ਦੁਨੀਆ ਨੂੰ ਪੈ ਸਕਦੈ ਮਹਿੰਗਾ

ਪੁਤਿਨ ਦੇ ਪ੍ਰਮਾਣੂ ਧਮਕੀ ਦੇ ਅੱਗੇ ਝੁਕਣਾ ਪੂਰੀ ਦੁਨੀਆ ਨੂੰ ਪੈ ਸਕਦੈ ਮਹਿੰਗਾ
29 ਫਰਵਰੀ ਨੂੰ ਆਪਣੇ ਸਾਲਾਨਾ ਸਟੇਟ ਆਫ਼ ਦਿ ਨੇਸ਼ਨ ਸੰਬੋਧਨ ਵਿਚ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਯੂਕ੍ਰੇਨ ਵਿਚ ਪੱਛਮੀ ਦੇਸ਼ਾਂ ਦੇ ਫੌਜੀਆਂ ਨੂੰ ਤਾਇਨਾਤੀ ਦੀ ਕੋਈ ਵੀ ਕੋਸ਼ਿਸ਼ ‘ਪ੍ਰਮਾਣੂ ਹਥਿਆਰਾਂ ਨਾਲ ਟਕਰਾਅ ਅਤੇ ਸੱਭਿਅਤਾ ਦੇ ਨਾਸ਼ ਦਾ ਖਤਰਾ ਪੈਦਾ ਕਰੇਗੀ।’ ਪੁਤਿਨ ਵੱਲੋਂ 2 ਸਾਲ ਪਹਿਲਾਂ ਯੂਕ੍ਰੇਨ ’ਤੇ ਪੂਰਨ ਪੈਮਾਨੇ ’ਤੇ ਹਮਲੇ ਦਾ ਆਦੇਸ਼ ਦੇਣ ਤੋਂ ਬਾਅਦ ਤੋਂ ਪ੍ਰਮਾਣੂ ਧਮਕੀਆਂ ਦੀ ਲੜੀ ਵਿਚ ਬੀਤੇ ਦਿਨ ਦੀ ਧਮਕੀ ਸਭ ਤੋਂ ਸਾਫ ਹੈ। 4 ਦਿਨਾਂ ਬਾਅਦ ਉਨ੍ਹਾਂ ਨੇ ਰੂਸ ਦੇ ਪ੍ਰਮਾਣੂ ਬਲਾਂ ਨੂੰ ਹਾਈ ਅਲਰਟ ’ਤੇ ਰੱਖਣ ਦਾ ਆਦੇਸ਼ ਦਿੱਤਾ।