ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਨਵੇਂ ਪ੍ਰਧਾਨ ਸਰਦਾਰ ਸੁਖਜਿੰਦਰ ਸਿੰਘ ਸੁਭਾਨਪੁਰ ਜੀ ਬਣੇ।
ਬੀਤੇ ਐਤਵਾਰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਪ੍ਰੰਬਧਕ ਕਮੇਟੀ ਸਰਬ ਸੰਮਤੀ ਨਾਲ ਚੁਣੀ ਗਈ। ਐਗਜੈਕਟਿਵ ਕਮੇਟੀ ਦੇ ਸਕੱਤਰ ਗੁਰਮੇਜ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਟੇਜ ਤੋਂ ਸਰਦਾਰ ਸੁਖਜਿੰਦਰ ਸਿੰਘ ਸੁਭਾਨਪੁਰ ਜੀ ਨੂੰ ਅਗਲੇ ਦੋ ਸਾਲਾਂ ਲਈ ਪ੍ਰਧਾਨ ਐਲਾਨਿਆ ਗਿਆ। ਜੈਕਾਰਿਆਂ ਦੀ ਗੂੰਜ ਨਾਲ ਬੈਠੀਆਂ ਸੰਗਤਾਂ ਨੇ ਪ੍ਰਵਾਨਗੀ ਦਿੱਤੀ। ਪ੍ਰਧਾਨ ਸਰਦਾਰ ਦਲੇਰ ਸਿੰਘ ਖਾਲਸਾ ਵੱਲੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਵੇਂ ਪ੍ਰਧਾਨ ਨੂੰ ਜੀ ਆਇਆਂ ਆਖਿਆ ਗਿਆ। ਉਹਨਾਂ ਸੰਗਤਾਂ ਦਾ ਦੋ ਸਾਲ ਸਾਥ ਨਿਭਾਉਂਦਿਆਂ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਿਤਾਏ ਕਾਰਜਕਾਲ ਦਾ ਉਹਨਾਂ ਵੱਲੋਂ ਧੰਨਵਾਦ ਕੀਤਾ। ਨਵੇਂ ਪ੍ਰਧਾਨ ਸੁਖਜਿੰਦਰ ਸਿੰਘ ਸੁਭਾਨਪੁਰ ਵੱਲੋਂ ਮੌਕੇ ਦੀਆਂ ਵੱਖ ਵੱਖ ਗੁਰੂ ਘਰਾਂ ਕਮੇਟੀਆਂ ਅਤੇ ਸੁਸਾਇਟੀਆਂ ਦੇ ਅਹੁਦੇਦਾਰਾਂ ਦਾ ਧੰਨਵਾਦ ਵੀ ਕੀਤਾ। ਉਹਨਾਂ ਵੱਲੋਂ ਅਗਲੇ ਦੋ ਸਾਲ ਸਾਰਿਆਂ ਨਾਲ ਰਲਕੇ ਸੇਵਾ ਨਿਭਾਉਣ ਦਾ ਵਾਅਦਾ ਵੀ ਕੀਤਾ। ਸਟੇਜ ਤੋਂ ਪ੍ਰਧਾਨ ਬਣਦੇ ਹੀ ਸੁਭਾਨਪੁਰ ਫੈਮਿਲੀ ਦੇ ਸਹਿਯੋਗ ਨਾਲ ਗੁਰਦੁਆਰਾ ਦੀ ਬਣ ਰਹੀ ਬਿਲਡਿੰਗ ਲਈ ਪੰਜ ਲੱਖ ਡਾਲਰ ਦੀ ਸੇਵਾ ਦੇਣ ਦਾ ਵਾਅਦਾ ਕੀਤਾ । ਤਿੰਨ ਲੱਖ ਡਾਲਰ ਦਾ ਚੈੱਕ ਪ੍ਰਧਾਨ ਬਣਦੇ ਹੀ ਮੌਕੇ ਤੇ ਉਹਨਾਂ ਵੱਲੋਂ ਦਿੱਤਾ ਗਿਆ। ਇਸ ਵੇਲੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ ਪ੍ਰਧਾਨ ਰਜਿੰਦਰ ਸਿੰਘ ਲਾਲੀ ,ਇਲ਼ੈਕਸਨ ਕਮਿਸ਼ਨਰ ਚੇਅਰਮੈਨ ਗੁਰਦੇਵ ਸਿੰਘ ਕੰਗ,ਇਲੈਕਸਨ ਕਮਿਸਰਨ ਹਰਬੰਸ ਸਿੰਘ ਢਿੱਲੋਂ ਅਤੇ ਸਾਬਕਾ ਪ੍ਰਧਾਨ ਜਤਿੰਦਰ ਸਿੰਘ ਬੋਪਾਰਾਏ ਉਹਨਾਂ ਨਾਲ ਬਾਬਾ ਰਣਜੀਤ ਸਿੰਘ ਪਹੁੰਚੇ ਹੋਏ ਸਨ। ਗੁਰਦੁਆਰਾ ਬਾਬਾ ਮਾਝਾ ਸਿੰਘ ਤੋਂ ਹੈੱਡ ਗ੍ਰੰਥੀ ਲਖਵਿੰਦਰ ਸਿੰਘ ਅਤੇ ਨੁੱਖ ਸੇਵਾਦਾਰ ਸਮਿਤਰ ਸਿੰਘ ਵੀ ਇਸ ਮੌਕੇ ਤੇ ਮੌਜੂਦ ਸਨ। ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿੱਕਸਵਿੱਲ ਤੋਂ ਪ੍ਰਧਾਨ ਹਰਜਿੰਦਰ ਸਿੰਘ ਗੁਲਾਟੀ ਜੀ ਪਹੁੰਚੇ ਹੋਏ ਸਨ। ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਮਿਆਣੀ ਵੀ ਆਏ ਹੋਏ ਸਨ। ਇਸ ਮੌਕੇ ਤੇ ਜਿੱਥੇ ਫਾਉਂਡਰ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਵੱਲੋਂ ਨਵੀਂ ਕਮੇਟੀ ਅਤੇ ਪ੍ਰਧਾਨ ਸਰਦਾਰ ਸੁਖਜਿੰਦਰ ਸਿੰਘ ਸੁਭਾਨਪੁਰ ਨੂੰ ਵਧਾਈਆਂ ਦਿੱਤੀਆਂ। ਉੱਥੇ ਉਹਨਾਂ ਵੱਲੋਂ ਵੱਖ ਵੱਖ ਗੁਰੂ ਘਰਾਂ ਵਿੱਚ ਸਰਬਸੰਮਤੀ ਨਾਲ ਕਮੇਟੀ ਚੁਨਣ ਲਈ ਸਲਾਹ ਵੀ ਦਿੱਤੀ ਗਈ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਪਹਿਲੇ ਪ੍ਰਧਾਨ ਰਘਬੀਰ ਸਿੰਘ ਜੀ ਵੱਲੋਂ ਵੀ ਅਪਨੇ ਛੋਟੇ ਭਰਾ ਨੂੰ ਪ੍ਰਧਾਨਗੀ ਮਿਲਣ ਤੇ ਕਮੇਟੀ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਉਹਨਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਕੀਤਾ। ਉਹਨਾਂ ਕਿਹਾ! ਮੈਂ ਵਾਹਿਗੁਰੂ ਨੂੰ ਕੋਟਿਨ ਕੋਟ ਪ੍ਰਣਾਮ ਕਰਦਾਂ ਹਾਂ। ਸਾਨੂੰ ਪੁਰੇ ਵੀਹ ਸਾਲ ਬਾਅਦ ਸਾਡੇ ਪਰਿਵਾਰ ਨੂੰ ਇੱਕ ਵਾਰ ਫਿਰ ਗੁਰੂ ਘਰ ਸੇਵਾ ਕਰਨ ਦਾ ਮੌਕਾ ਦਿੱਤਾ। ਅਸੀ ਪੁਰੀ ਇਮਾਨਦਾਰੀ ਨਾਲ ਕਮੇਟੀ ਦੀ ਇੱਜ਼ਤ ਨੂੰ ਬਰਕਰਾਰ ਰੱਖਦਿਆਂ ਅਪਨੀ ਸੇਵਾ ਨਿਭਾਉਂਦੇ ਰਹਾਂਗੇ। ਉਹਨਾਂ ਕਮੇਟੀ ਦੇ ਨਵੇਂ ਬਣੇ ਜਨਰਲ ਸਕੱਤਰ ਹਰਜੀਤ ਸਿੰਘ ਗਿਲਜੀਆਂ ਨੂੰ ਵਧਾਈ ਦਿੱਤੀ। ਗੁਰਦੇਵ ਸਿੰਘ ਕੰਗ ਵੱਲੋਂ ਵੀ ਸਟੇਜ ਤੋਂ ਬੋਲਦਿਆਂ ਨਵੀਂ ਕਮੇਟੀ ਨੂੰ ਵਧਾਈ ਦਿੱਤੀ ਗਈ। ਜਨਰਲ ਸਕੱਤਰ ਵੱਲੋਂ ਵੀ ਸਟੇਜ ਸੰਭਾਲਦਿਆਂ ਸੰਗਤਾਂ ਅਤੇ ਕਮੇਟੀ ਦਾ ਧੰਨਵਾਦ ਕੀਤਾ ਗਿਆ। ਉਹਨਾਂ ਵੱਲੋਂ ਵੀ ਵਾਅਦਾ ਕੀਤਾ ਗਿਆ। ਅਸੀ ਪੁਰੀ ਇਮਾਨਦਾਰੀ ਅਤੇ ਲਗਨ ਨਾਲ ਸੇਵਾਵਾਂ ਨਿਭਾਵਾਂਗੇ। ਚੇਅਰਮੈਨ ਨਰਿੰਦਰ ਸਿੰਘ ਬਰਾੜਾ ਅਤੇ ਗਰੀਬ ਸਿੰਘ ਪਿਹੋਵਾ ਖਜਾਨਚੀ ਬਣਾਏ ਗਏ।